Sports
IPL 2023: CSK ‘ਤੇ MI ‘ਚ ਹੋਵੇਗਾ ਅੱਜ ਪਹਿਲਾ ਮੈਚ, ਸੀਜ਼ਨ ਦਾ ਦੂਜਾ ਐਲ-ਕਲਾਸਿਕੋ ਮੈਚ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ‘ਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਹੋਵੇਗਾ ਜੋ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਦੂਜੇ ਪਾਸੇ, ਦਿਨ ਦਾ ਦੂਜਾ ਮੈਚ ਦਿੱਲੀ ਕੈਪੀਟਲਜ਼ (ਡੀਸੀ) ਅਤੇ ਰਾਇਲਜ਼ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵਿਚਕਾਰ ਹੋਵੇਗਾ ਜੋ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵਾਂ ਵਿਚਾਲੇ ਮੈਚ ਨੂੰ ਲੀਗ ਦਾ ਐਲ-ਕਲਾਸਿਕੋ ਕਿਹਾ ਜਾਂਦਾ ਹੈ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਸਨ ਤਾਂ ਚੇਨਈ ਨੇ ਮੁੰਬਈ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ।
ਚੇਨਈ ਨੇ 10 ਵਿੱਚੋਂ 5 ਮੈਚ ਜਿੱਤੇ
ਚੇਨਈ ਨੂੰ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 10 ਮੈਚਾਂ ‘ਚ 5 ਜਿੱਤਾਂ ਤੇ 4 ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਅਤੇ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟੀਮ ਦੇ 11 ਅੰਕ ਹਨ। ਡੇਵੋਨ ਕੋਨਵੇ, ਮੋਇਨ ਅਲੀ, ਮਤਿਸ਼ਾ ਪਥੀਰਾਨਾ ਅਤੇ ਮਹਿਸ਼ ਤੀਕਸ਼ਾਨਾ ਮੁੰਬਈ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਰਿਤੂਰਾਜ ਗਾਇਕਵਾੜ, ਅਜਿੰਕਿਆ ਰਹਾਣੇ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਖਿਡਾਰੀ ਟੀਮ ਨੂੰ ਮਜ਼ਬੂਤ ਕਰ ਰਹੇ ਹਨ।
ਮੁੰਬਈ ਨੇ 9 ‘ਚੋਂ 5 ਮੈਚ ਜਿੱਤੇ ਹਨ
ਮੁੰਬਈ ਨੇ ਇਸ ਸੀਜ਼ਨ ‘ਚ ਹੁਣ ਤੱਕ 9 ਮੈਚ ਖੇਡੇ ਹਨ। ਜਿਸ ਵਿੱਚ ਉਸ ਨੇ ਪੰਜ ਜਿੱਤੇ ਅਤੇ ਚਾਰ ਮੈਚ ਹਾਰੇ। MI ਦੇ ਹੁਣ 10 ਅੰਕ ਹਨ। ਮੁੰਬਈ ਨੇ ਆਪਣੇ ਪਿਛਲੇ ਮੈਚ ਵਿੱਚ ਪੰਜਾਬ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ। ਚੇਨਈ ਦੇ ਖਿਲਾਫ ਟੀਮ ਦੇ 3 ਵਿਦੇਸ਼ੀ ਖਿਡਾਰੀ ਟਿਮ ਡੇਵਿਡ, ਕੈਮਰਨ ਗ੍ਰੀਨ ਅਤੇ ਜੋਫਰਾ ਆਰਚਰ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਸੂਰਿਆਕੁਮਾਰ ਯਾਦਵ, ਤਿਲਕ ਵਰਮਾ ਅਤੇ ਪੀਯੂਸ਼ ਚਾਵਲਾ ਵਰਗੇ ਖਿਡਾਰੀ ਟੀਮ ਨੂੰ ਮਜ਼ਬੂਤ ਬਣਾ ਰਹੇ ਹਨ।