Connect with us

Punjab

ਮੁੱਲਾਂਪੁਰ ਸਟੇਡੀਅਮ ‘ਚ ਖੇਡੇ ਜਾਣਗੇ IPL ਮੈਚ

Published

on

ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 31 ਮਾਰਚ ਅਤੇ 11 ਅਪ੍ਰੈਲ ਨੂੰ ਮੁੱਲਾਂਪੁਰ ਸਟੇਡੀਅਮ ਵਿੱਚ ਰੋਮਾਂਚਕ ਮੁਕਾਬਲੇ ਹੋਣਗੇ। 31 ਮਾਰਚ ਨੂੰ Punjab Kings ਦਾ ਮੁਕਾਬਲਾ Gujarat Titans ਨਾਲ ਹੋਵੇਗਾ, ਜਦਕਿ 11 ਅਪ੍ਰੈਲ ਨੂੰ Punjab Kings ਦਾ ਟਾਕਰਾ Sunrisers Hyderabad ਨਾਲ ਹੋਵੇਗਾ।

ਇਨ੍ਹਾਂ ਮੈਚਾਂ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸਟੇਡੀਅਮ ਵਿੱਚ ਹਜ਼ਾਰਾਂ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਇਹ ਮੈਚ ਪੰਜਾਬ ਵਿੱਚ ਕ੍ਰਿਕਟ ਦਾ ਮਾਹੌਲ ਹੋਰ ਵੀ ਗਰਮ ਕਰਨਗੇ ਅਤੇ ਫੈਨਜ਼ ਨੂੰ ਵੱਡਾ ਮਨੋਰੰਜਨ ਮਿਲੇਗਾ।