WORLD
ਇਜ਼ਰਾਈਲ-ਹਮਾਸ ਜੰਗ: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਬਿਆਨ ‘ਤੇ ਅੱਤਵਾਦੀ ਸੰਗਠਨ ਹਮਾਸ ਗੁੱਸੇ ‘ਚ

11ਅਕਤੂਬਰ 2023: ਹਮਾਸ ਦੇ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲਿਆਂ ‘ਚ 14 ਅਮਰੀਕੀ ਨਾਗਰਿਕਾਂ ਸਣੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਜ਼ਰਾਈਲ ਦੇ ਹੱਕ ਵਿੱਚ ਇੱਕ ਹੋਰ ਬਿਆਨ ਸਾਂਝਾ ਕੀਤਾ ਹੈ। ਓਥੇ ਹੀ ਦੱਸ ਦੇਈਏ ਕਿ ਹੁਣ ਇਸ ‘ਤੇ ਅੱਤਵਾਦੀ ਸੰਗਠਨ ਹਮਾਸ ਦਾ ਬਿਆਨ ਸਾਹਮਣੇ ਆਇਆ ਹੈ। ਹਮਾਸ ਨੇ ਬਿਡੇਨ ਦੇ ਬਿਆਨ ਨੂੰ ਭੜਕਾਊ ਕਿਹਾ ਹੈ। ਉਨ੍ਹਾਂ ਨੇ ਕਿਹਾ, “ਅਸੀਂ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੁਆਰਾ ਦਿੱਤੇ ਭੜਕਾਊ ਬਿਆਨਾਂ ਨੂੰ ਸਖ਼ਤੀ ਨਾਲ ਨਕਾਰਦੇ ਹਾਂ ਅਤੇ ਨਿੰਦਾ ਕਰਦੇ ਹਾਂ, ਜੋ ਗਾਜ਼ਾ ਪੱਟੀ ਅਤੇ ਬਾਕੀ ਕਬਜ਼ੇ ਵਾਲੇ ਖੇਤਰਾਂ ਵਿੱਚ ਸਾਡੇ ਫਲਸਤੀਨੀ ਲੋਕਾਂ ਦੇ ਖਿਲਾਫ ਵਹਿਸ਼ੀ ਜ਼ਯੋਨਵਾਦੀ ਹਮਲੇ ਨੂੰ ਜਾਰੀ ਰੱਖਣ ਅਤੇ ਵਧਣ ਨਾਲ ਮੇਲ ਖਾਂਦਾ ਹੈ।”
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਹੋਏ ਹੈਰਾਨ ਕਰਨ ਵਾਲੇ ਅਤੇ ਅਚਾਨਕ ਹੋਏ ਹਮਲੇ ਲਈ ਅੱਤਵਾਦੀ ਸਮੂਹ ਹਮਾਸ ਦੀ ਨਿੰਦਾ ਕੀਤੀ ਸੀ। ਇਨ੍ਹਾਂ ਹਮਲਿਆਂ ‘ਚ ਘੱਟੋ-ਘੱਟ 14 ਅਮਰੀਕੀ ਨਾਗਰਿਕਾਂ ਸਮੇਤ ਸੈਂਕੜੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਜ਼ਮੀਨੀ ਸਥਿਤੀ ‘ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫੋਨ ‘ਤੇ ਗੱਲ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਸਮਰਥਨ ਦੇਣ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕੀਤੀ ਅਤੇ ਅੱਤਵਾਦੀਆਂ ਦੁਆਰਾ ਨਿਰਦੋਸ਼ ਨਾਗਰਿਕਾਂ ਵਿਰੁੱਧ ਕੀਤੇ ਗਏ “ਦੁਖਦਾਈ” ਅੱਤਿਆਚਾਰਾਂ ‘ਤੇ ਚਿੰਤਾ ਪ੍ਰਗਟਾਈ।
ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਇਜ਼ਰਾਈਲ ਦਾ ਦੌਰਾ ਕਰਨਗੇ
ਹਮਾਸ ਦੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਅਮਰੀਕਾ ਦਾ ਸਮਰਥਨ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਜ਼ਰਾਈਲ ਦਾ ਦੌਰਾ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬਲਿੰਕਨ ਬੁੱਧਵਾਰ ਨੂੰ ਰਵਾਨਾ ਹੋਵੇਗਾ ਅਤੇ ਵੀਰਵਾਰ ਨੂੰ ਇਜ਼ਰਾਈਲ ਪਹੁੰਚਣ ਦੀ ਉਮੀਦ ਹੈ।