Corona Virus
ਜਲੰਧਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਕਰਾ ਰਿਹਾ ਹੈ ਦਵਾਈ ਦੀ ਸਪਰੇ

31 ਮਾਰਚ : ਜਲੰਧਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਕਰਾ ਰਿਹਾ ਹੈ ਲਗਾਤਾਰ ਪਿੰਡਾਂ ਵਿੱਚ ਦਵਾਈ ਦੀ ਸਪਰੇ । ਇਸੇ ਸਿਲਸਿਲੇ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਜਲੰਧਰ ਦੇ ਕਰਤਾਰਪੁਰਹਲਕੇ ਦੇ ਬਲਾਕ ਲਾਂਬੜਾ ਦੇ ਪਿੰਡਾਂ ਵਿੱਚ ਸਪਰੇ ਕਰਵਾਈ ਗਈ । ਕੋਰੋਨਾ ਦੀ ਮਾਰ ਦੇ ਚੱਲਦੇ ਪੂਰੇ ਪੰਜਾਬ ਵਿੱਚ ਕਰਫਿਊ ਨੂੰ ਪੰਦਰਾਂ ਅਪਰੈਲ ਤੱਕ ਵਧਾ ਦਿੱਤਾਗਿਆ ਹੈ । ਉਧਰ ਸਰਕਾਰ ਅਤੇ ਪ੍ਰਸ਼ਾਸਨ ਹਰ ਸੰਭਵ ਪਰਿਆਸ ਕਰ ਰਹੀ ਹੈ ਕਿ ਕੋਰੋਨਾ ਦੇ ਇਨ੍ਹਾਂ ਮਾਮਲਿਆਂ ਨੂੰ ਹੋਰ ਅੱਗੇ ਨਾ ਵਧਣ ਦਿੱਤਾ ਜਾਵੇ । ਇਸੇ ਦੇਚੱਲਦੇ ਜਲੰਧਰ ਵਿਖੇ ਨਾ ਸਿਰਫ਼ ਸ਼ਹਿਰਾਂ ਵਿੱਚ ਬਲਕਿ ਪਿੰਡਾਂ ਵਿੱਚ ਵੀ ਪੂਰੀ ਇਹਤਿਆਤ ਵਰਤੀ ਜਾ ਰਹੀ ਹੈ । ਜਲੰਧਰ ਦੇ ਅਲੱਗ ਅਲੱਗ ਪਿੰਡਾਂ ਵਿੱਚ ਬਲਾਕਦੇ ਆਧਾਰ ਤੇ ਦਵਾਈ ਦੇ ਛਿੜਕਾਓ ਦਾ ਕੰਮ ਲਗਾਤਾਰ ਜਾਰੀ ਹੈ । ਇਸੇ ਦੇ ਚੱਲਦਿਆਂ ਅੱਜ ਜਲੰਧਰ ਦੇ ਕਰਤਾਰਪੁਰ ਹਲਕੇ ਦੇ ਬਲਾਕ ਲਾਂਬੜਾ ਵਿਖੇ ਇਲਾਕੇ ਦੇਡੀ ਡੀ ਪੀ ਓ ਇਕਬਾਲ ਪ੍ਰੀਤ ਸਿੰਘ ਵੱਲੋਂ ਅਲੱਗ ਅਲੱਗ ਪਿੰਡਾਂ ਵਿੱਚ ਦਵਾਈ ਦਾ ਛਿੜਕਾਅ ਕਰਵਾਇਆ । ਇਸ ਮੌਕੇ ਇਕਬਾਲ ਪ੍ਰੀਤ ਸਿੰਘ ਨੇ ਕਿਹਾ ਕਿਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਬਿਲਕੁਲ ਵੀ ਹਲਕੇ ਵਿਚ ਨਹੀਂ ਲਿਆ ਜਾ ਰਿਹਾ ਅਤੇ ਇਸ ਤੋਂ ਬਚਣ ਲਈ ਜ਼ਰੂਰੀ ਕਦਮ ਲਗਾਤਾਰ ਉਠਾਏ ਜਾ ਰਹੇ ਨਹੀਂ ।