Jalandhar
ਜਲੰਧਰ ‘ਚ ਆਏ ਕੋਰੋਨਾ ਦੇ 8 ਹੋਰ ਨਵੇਂ ਮਾਮਲੇ, ਕੁੱਲ ਗਿਣਤੀ ਹੋਈ 62

ਜਲੰਧਰ, 23 ਅਪ੍ਰੈਲ (ਪਰਮਜੀਤ ਰੰਗਪੁਰੀ): ਕੋਰੋਨਾ ਦਾ ਕਹਿਰ ਪੰਜਾਬ ਭਰ ਵਿੱਚ ਜਾਰੀ ਹੈ ਮੋਹਾਲੀ ਸ਼ਹਿਰ ਜਿੱਥੇ ਕੋਰੋਨਾ ਦੇ ਸਾਰੇ ਇਲਾਕਿਆ ਤੋਂ ਵੱਧ ਕੇਸ ਹਨ ਅਤੇ ਦੁੱਜੇ ਨੰਬਰ ਤੇ ਜਲੰਧਰ ਪਰ ਹੁਣ ਜਲੰਧਰ ਚ ਲਗਾਤਾਰ ਕੋਰੋਨਾ ਪੀੜਤਾਂ ਦੀ ਗਿਣਤੀ ਚ ਵਾਧਾ ਹੋਣ ਕਰਕੇ ਜਲੰਧਰ ਅਤੇ ਮੋਹਾਲੀ ਦੇ ਵਿੱਚ ਬਰਾਬਰ ਕੇਸ ਹੋ ਚੁੱਕੇ ਹਨ। ਦੱਸ ਦਈਏ ਜਲੰਧਰ ‘ਚ ਅੱਜ ਭਾਵ ਵੀਰਵਾਰ ਨੂੰ ਸਵੇਰੇ ਇਕ ਕੇਸ ਕੋਰੋਨਾ ਦਾ ਪਾਜ਼ੀਟਿਵ ਮਿਲਣ ਤੋਂ ਬਾਅਦ ਹੁਣ 8 ਹੋਰ ਕੋਰੋਨਾ ਦੇ ਕੇਸ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਕੇਸਾਂ ਦੀ ਪੁਸ਼ਟੀ ਕਰਨਬੀਰ ਸਿੰਘ ਸਿੱਧੂ ਮੁੱਖ ਸਕੱਤਰ ਪੰਜਾਬ ਵੱਲੋਂ ਕੀਤੀ ਗਈ ਹੈ। ਇਕੋ ਦਿਨ ਇਕੱਠੇ 9 ਪਾਜ਼ੀਟਿਵ ਕੇਸ ਮਿਲਣ ਦੇ ਨਾਲ ਜਲੰਧਰ ‘ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 62 ਤੱਕ ਪਹੁੰਚ ਗਈ ਹੈ। ਮੋਹਾਲੀ ਦੇ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 62 ਹੈ। ਲੇਕਿਨ ਜਿਸ ਤਰ੍ਹਾਂ ਜਲੰਧਰ ਚ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ ਲਗਦਾ ਹੈ ਜਲੰਧਰ ਮੋਹਾਲੀ ਨੂੰ ਪਿੱਛੇ ਛੱਡ ਅੱਗੇ ਨਿੱਕਲ ਜਾਵੇਗੀ।