Punjab
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਮਚਿਆ ਘਮਸਾਨ ਗੁਰੂ ਚੇਲੇ ਦੀ ਟੱਕਰ ਆਹਮੋ -ਸਾਹਮਣੇ

ਪੰਜਾਬ ਦੀ ਸਿਆਸਤ ਦੇ ਚਾਣਕਿਆ ਮੰਨੇ ਜਾਂਦੇ ਰਾਣਾ ਗੁਰਜੀਤ ਸਿੰਘ ਲਈ ਨਾਜ਼ੁਕ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਸਿਆਸੀ ਚੇਲਾ ਸੁਸ਼ੀਲ ਰਿੰਕੂ ‘ਆਪ’ ਦੀ ਤਰਫੋਂ ਉਨ੍ਹਾਂ ਦਾ ਚੱਕਰ ਕੱਟਣ ਲਈ ਮੈਦਾਨ ਵਿੱਚ ਆ ਗਿਆ ਹੈ।
ਰਾਣਾ ਗੁਰਜੀਤ ਸਿੰਘ ਨੇ ਰਿੰਕੂ ਨੂੰ ਸਿਆਸਤ ਦੀਆਂ ਸਾਰੀਆਂ ਚਾਲਾਂ ਸਿਖਾ ਦਿੱਤੀਆਂ ਹਨ ਅਤੇ ਰਿੰਕੂ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਆਪਣੀਆਂ ਚਾਲਾਂ ਚੱਲੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸੁਸ਼ੀਲ ਰਿੰਕੂ ਆਪਣੇ ਸਿਆਸੀ ਗੁਰੂ ਰਾਣਾ ਗੁਰਜੀਤ ਸਿੰਘ ਦੇ ਸਾਹਮਣੇ ਕੀ ਚਾਲ ਚਲਦਾ ਹੈ।
ਰਾਣਾ ਗੁਰਜੀਤ ਸਿੰਘ ਹਮੇਸ਼ਾ ਰਿੰਕੂ ਨੂੰ ਆਪਣਾ ਪੁੱਤਰ ਕਹਿ ਕੇ ਬੁਲਾਉਂਦੇ ਸਨ।
ਦਰਅਸਲ ਜਲੰਧਰ ‘ਚ ‘ਆਪ’ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਚਾਲੇ ਨੇੜਤਾ ਕਿਸੇ ਤੋਂ ਲੁਕੀ ਨਹੀਂ ਹੈ। ਰਾਣਾ ਗੁਰਜੀਤ ਸਿੰਘ ਨੇ ਹਮੇਸ਼ਾ ਹੀ ਰਿੰਕੂ ਨੂੰ ਆਪਣਾ ਬੇਟਾ ਕਿਹਾ ਹੈ ਅਤੇ ਉਸ ਨੂੰ ਰਾਜਨੀਤੀ ਵਿੱਚ ਹਮੇਸ਼ਾ ਆਪਣੇ ਨਾਲ ਰੱਖਿਆ ਹੈ। ਰਿੰਕੂ ਪਹਿਲਾਂ ਕਾਂਗਰਸੀ ਕੌਂਸਲਰ ਸਨ, ਜਿਨ੍ਹਾਂ ਨੇ ਜਲੰਧਰ ਪੱਛਮੀ ਤੋਂ ਟਿਕਟ ਲੈਣ ਲਈ ਜ਼ੋਰ ਪਾਇਆ ਸੀ।