Punjab
ਜਲੰਧਰ ਪੁਲਿਸ ਕਮਿਸ਼ਨਰ ਨੇ ਹਥਿਆਰਾਂ ‘ਤੇ ਲਗਾਈ ਪਾਬੰਦੀ
JALANDHAR : ਪੁਲੀਸ ਕਮਿਸ਼ਨਰ ਸੰਜੀਵ ਕੁਮਾਰ ਸ਼ਰਮਾ ਨੇ ਜਲੰਧਰ ਦੇ ਇਲਾਕਿਆਂ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ’ਤੇ ਪਾਬੰਦੀ ਲਾ ਦਿੱਤੀ ਹੈ। ਹੁਕਮਾਂ ਮੁਤਾਬਕ ਧਾਰਮਿਕ ਸਥਾਨਾਂ, ਜਨਤਕ ਸਥਾਨਾਂ, ਵਿਆਹ-ਸ਼ਾਦੀਆਂ, ਪੈਲੇਸਾਂ, ਹੋਟਲਾਂ, ਪਾਰਟੀਆਂ ਜਾਂ ਕਿਸੇ ਹੋਰ ਇਕੱਠ ਵਾਲੀ ਥਾਂ ‘ਤੇ ਕਿਸੇ ਵੀ ਵਿਅਕਤੀ ਵੱਲੋਂ ਹਥਿਆਰ ਲੈ ਕੇ ਜਾਣ ਜਾਂ ਵਿਖਾਉਣ ਦੀ ਸਖ਼ਤ ਮਨਾਹੀ ਹੈ।
ਪੁਲਿਸ ਕਮਿਸ਼ਨਰ ਨੇ ਇਹ ਹੁਕਮ ਫ਼ੌਜਦਾਰੀ ਜਾਬਤਾ 1973 ਅਤੇ ਅਸਲਾ ਨਿਯਮ, 2016 ਦੀ ਧਾਰਾ 32 ਤਹਿਤ ਜਾਰੀ ਕੀਤੇ ਹਨ। ਕਮਿਸ਼ਨਰ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਵੱਲੋਂ ਹਥਿਆਰਾਂ ਦੀਆਂ ਫੋਟੋਆਂ ਖਿੱਚਣ ਜਾਂ ਕਿਸੇ ਵੀ ਸੋਸ਼ਲ ਮੀਡੀਆ ਸਾਈਟ ਜਿਵੇਂ ਕਿ ਫੇਸਬੁੱਕ, ਵਟਸਐਪ ਆਦਿ ‘ਤੇ ਵੀਡੀਓ ਪੋਸਟ ਕਰਨ ਦੀ ਮਨਾਹੀ ਹੈ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਨਹੀਂ ਦੇਵੇਗਾ।