Amritsar
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਲਿਆਂਵਾਲਾ ਬਾਗ਼ 15 ਜੂਨ ਤੱਕ ਬੰਦ

ਅੰਮ੍ਰਿਤਸਰ, 11 ਅਪਰੈਲ: ਕੋਰੋਨਾ ਵਾਇਰਸ ਕਾਰਨ ਪੰਜਾਬ ਦੇ ਅੰਮ੍ਰਿਤਸਰ ਸਥਿਤ ਇਤਿਹਾਸਕ ਜਲਿਆਂਵਾਲਾ ਬਾਘ 15 ਜੂਨ ਤੱਕ ਬੰਦ ਰਹੇਗਾ। ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸ਼ੁੱਕਰਵਾਰ ਨੂੰ ਇਹ ਫੈਸਲਾ ਲਿਆ। ਮੰਤਰਾਲੇ ਦੇ ਬੁਲਾਰੇ ਮੁਤਾਬਕ 13 ਅਪ੍ਰੈਲ 2019 ਤੋਂ 13 ਅਪ੍ਰੈਲ 2020 ਤੱਕ ਜਲਿਆਂਵਾਲਾ ਬਾਗ ਨਸਲਕੁਸ਼ੀ ਦੀ ਸ਼ਤਾਬਦੀ ਮਨਾ ਰਿਹਾ ਹੈ। ਮੌਜੂਦਾ ਸਮੇਂ ਵਿਚ ਸਮਾਰਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਕੰਮ ਮਾਰਚ 2020 ਤੱਕ ਪੂਰਾ ਕੀਤਾ ਜਾਣਾ ਸੀ ਤਾਂ ਕਿ ਇਸ ਨੂੰ 13 ਅਪ੍ਰੈਲ ਦੀ ਮੰਦਭਾਗੀ ਤਰੀਕ ਨੂੰ ਜਨਤਾ ਦੁਆਰਾ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਖੋਲ੍ਹਿਆ ਜਾ ਸਕੇ ਪਰ ਇਸ ਦੌਰਾਨ ਦੇਸ਼ ਵਿਚ ਕੋਵਿਡ-19 ਸੰਕਟ ਕਾਰਣ ਸਾਰਾ ਕੰਮ ਪ੍ਰਭਾਵਿਤ ਹੋਇਆ ਹੈ। ਹੁਣ ਜਲਿਆਂਵਾਲਾ ਬਾਗ਼ 15 ਜੂਨ ਨੂੰ ਖੁੱਲ੍ਹੇਗਾ ਉਦੋਂ ਤੱਕ ਸਥਿਤੀ ਵੀ ਸੰਭਲ ਜਾਵੇਗੀ।