Connect with us

Punjab

ਜੰਮੂ ਕਸ਼ਮੀਰ : ਸ਼੍ਰੀਨਗਰ ਟਾਰਗੇਟ ਕਿਲਿੰਗ ‘ਚ ਮਾਰੇ ਗਏ ਅੰਮ੍ਰਿਤਸਰ ਦੇ 2 ਨੌਜਵਾਨ

Published

on

ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਦੇਰ ਸ਼ਾਮ ਅੱਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਜਿਸ ਦੌਰਾਨ ਖੱਬਾ ਕਦਲ ਇਲਾਕੇ ਵਿੱਚ ਦੋ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸ਼੍ਰੀਨਗਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਜਾਣਕਾਰੀ ਮੁਤਾਬਿਕ ਗੋਲੀ ਲੱਗਣ ਕਰਕੇ ਜਿਹਨਾਂ ਵਿਅਕਤੀਆਂ ਦੀ ਮੌਤ ਹੋਈ ਹੈ ਇਹ ਦੋਵੇਂ ਦੋਸਤ ਸੀ ,ਉਨਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵਜੋਂ ਹੋਈ ਹੈ। ਇਹ ਦੋਨੇ ਨੌਜਵਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਜਿਨਾਂ ਦੀ ਮੌਤ ਦੀ ਖਬਰ ਪਿੰਡ ਪਹੁੰਚਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ।

ਜਦੋ ਪਰਿਵਾਰ ਨੂੰ ਗੋਲੀਆਂ ਚੱਲਣ ਦੀ ਖਬਰ ਪਤਾ ਲੱਗੀ  ਤਾ ਅੰਮ੍ਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਦੋਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਸੀ ਕਿ ਅੰਮ੍ਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦੇਰ ਰਾਤ ਜਦੋ ਅਜਨਾਲ਼ਾ ਠਾਣੇ ਦੇ ਐਸ.ਐਚ.ਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ  ਅੰਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੰਚੇ ਜਿਥੇ ਓਹਨਾ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ, ਪਰਿਵਾਰ ਨੂੰ ਆਪਣੇ ਬੱਚਿਆਂ ਦੀ ਮੌਤ ਦੀ ਖਬਰ ਮਿਲਦੇ ਪੂਰੇ ਪਰਿਵਾਰ ਵਿਚ ਗਮਗੀਨ ਮਾਹੌਲ ਬਣ ਗਿਆ|

ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਅਤੇ ਰੋਹਿਤ ਬੀਤੇ ਦਿਨ ਹੀ ਸ੍ਰੀਨਗਰ ਵਿਖੇ ਲੱਕੜ ਦਾ ਕੰਮ ਕਰਨ ਲਈ ਗਏ ਸੀ ਅਤੇ ਰੋਹਿਤ ਪਹਿਲੀ ਵਾਰ ਕੰਮ ਕਰਨ ਲਈ ਸ਼੍ਰੀਨਗਰ ਆਪਣੇ ਦੋਸਤ ਅੰਮ੍ਰਿਤਪਾਲ ਨਾਲ ਗਿਆ ਸੀ|