Punjab
ਜੰਮੂ ਕਸ਼ਮੀਰ :ਸ਼੍ਰੀਨਗਰ ਅੱਤਵਾਦੀ ਹਮਲੇ ‘ਚ ਮਰਨ ਵਾਲੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ

ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਦੇਰ ਸ਼ਾਮ ਅੱਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਜਿਸ ਦੌਰਾਨ ਖੱਬਾ ਕਦਲ ਇਲਾਕੇ ਵਿੱਚ ਦੋ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸ਼੍ਰੀਨਗਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।ਉਥੇ ਹੀ ਹੁਣ ਖ਼ਬਰ ਮਿਲੀ ਹੈ ਕਿ ਸ਼੍ਰੀਨਗਰ ਅੱਤਵਾਦੀ ਹਮਲੇ ਵਿੱਚ ਮਰਨ ਵਾਲੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਚਮਿਆਰੀ ਪਹੁੰਚ ਗਈ ਹੈ|ਮ੍ਰਿਤਕ ਅੰਮ੍ਰਿਤਪਾਲ ਦੇ ਪਰਿਵਾਰਿਕ ਮੈਂਬਰਾਂ ਅਤੇ ਪੂਰੇ ਪਿੰਡ ਵਾਸੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ| ਦੂਸਰੇ ਦੀ ਹਜੇ ਭਾਲ ਜਾਰੀ ਹੈ|
ਸ਼੍ਰੀਨਗਰ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 50,000 ਨਗਦ ਤੇ 1 ਲੱਖ ਰੁਪਏ ਦਾ ਚੈੱਕ ਅਤੇ ਮਾਲੀ ਸਹਾਇਤਾ ਭੇਂਟ ਕੀਤਾ ਗਿਆ ਹੈ। ਡੀਐਸਪੀ ਮਿਨਹਾਸ ਨੇ ਕਿਹਾ ਕਿ ਸਾਨੂੰ ਦੇਰ ਰਾਤ ਪੁਲਿਸ ਪ੍ਰਸ਼ਾਸਨ ਸ਼੍ਰੀਨਗਰ ਨੇ ਸੂਚਨਾ ਦਿੱਤੀ ਸੀ ਕਿ ਅਜਨਾਲਾ ਦੇ ਪਿੰਡ ਚਮਿਆਰੀ ਦੇ ਦੋ ਨੌਜਵਾਨ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਹਨ। ਜਿਸ ਦੇ ਚਲਦੇ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਹਨਾਂ ਨੇ ਅੰਮ੍ਰਿਤਸਰ ਭੇਜ ਦਿੱਤੀ ਹੈ। ਤੇ ਰੋਹਿਤ ਮਸੀਹ ਦੀ ਵੀ ਪਵਿੱਤਰ ਦੇਹ ਵੀ ਰਾਤ ਤੱਕ ਅੰਮ੍ਰਿਤਸਰ ਪੁੱਜ ਜਾਵੇਗੀ।