Connect with us

Punjab

ਜੰਡਿਆਲਾ ਪੁਲਿਸ ਨੇ ਹਾਸਿਲ ਕੀਤੀ ਵੱਡੀ ਕਾਮਯਾਬੀ, ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

Published

on

24 ਦਸੰਬਰ 203: ਅੰਮ੍ਰਿਤਸਰ  ਦੇ ਹਲਕਾ ਜੰਡਿਆਲਾ ਦੀ ਪੁਲਿਸ ਨੂੰ ਨਸ਼ੇ ਨੂੰ ਲੈਕੇ ਵੱਡੀ ਕਾਮਯਾਬੀ ਹਾਸਿਲ ਹੋਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਕੋਲੋਂ 281 ਗ੍ਰਾਮ ਦੇ ਕੋਲ ਹੀਰੋਇਨ ਤੇ ਇੱਕ ਲਗਜ਼ਰੀ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਦੇ ਸਕਦੇ ਕਿ ਇਸ ਦੀ ਜਾਇਦਾਦ ਦਾ ਵੀ ਜਾਂਚ ਕੀਤੀ ਜਾਵੇਗੀ। ਕਿ ਇਸ ਨੇ ਨਸ਼ੇ ਦੇ ਪੈਸਿਆਂ ਨਾਲ ਕਿੰਨੀ ਜਾਇਦਾਦ ਬਣਾਈ ਹੈ ਉਸ ਨੂੰ ਵੀ ਫਰੀਜ਼ ਕੀਤਾ ਜਾਵੇਗਾ। ਇਸ ਨੂੰ ਅਮਰਕੋਟ ਪਿੰਡ ਤੋਂ ਗਿਰਫਤਾਰ ਕੀਤਾ ਗਿਆ ਹੈ। ਉੱਥੇ ਹੀ ਇੱਕ ਸ਼ੇਖੂਪੁਰ ਮੁਹੱਲੇ ਦਾ ਇੱਕ ਜੁਗਰਾਜ ਸਿੰਘ ਸਾਜਨ ਨੂੰ ਕਾਬੂ ਕੀਤਾ ਹੈ ਜੋ ਨਸ਼ਾ ਪੀਂਦਾ ਆਦੀ ਸੀ ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਕਿੱਥੋਂ ਲੈ ਕੇ ਆਂਦੇ ਸਨ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਉਸ ਨੈਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸਦੇ ਚਲਦੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀਆਂ ਨੇ ਸ ਕਿ ਮਨਜੀਤ ਸਿੰਘ ਪਹਿਲੇ ਵੀ ਨਸ਼ਾ ਲੈਂਦਾ ਸੀ ਤੇ ਅੱਗੇ ਸਪਲਾਈ ਕਰਦਾ ਸੀ ਤੇ ਅਸੀਂ ਇਸਦੀ ਜਾਂਚ ਕਰ ਰਹੇ ਹਾਂ ਜਲਦੀ ਹੀ ਹੋਰ ਦੋਸ਼ੀ ਕਾਬੂ ਕੀਤੇ ਜਾਣਗੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜਲਦੀ ਅਮੀਰ ਹੋਣ ਦੇ ਚਾਅ ਦੇ ਵਿੱਚ ਇਹ ਨਸ਼ੇ ਦੇ ਧੰਦੇ ਵਿੱਚ ਜੁੜੇ ਹਨ।