World
Japan Earthquake: Japan ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਰਿਕਟਰ ਪੈਮਾਨੇ ‘ਤੇ 6.3 ਦਰਜ ਕੀਤੀ ਗਈ ਤੀਬਰਤਾ

ਜਾਪਾਨ ‘ਚ ਸ਼ੁੱਕਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.3 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਨਾਗੋਯਾ ਤੋਂ 262 ਕਿਲੋਮੀਟਰ ਉੱਤਰ ਵਿੱਚ ਹੈ। ਇਹ ਭੂਚਾਲ ਜਾਪਾਨ ਦੇ ਪੱਛਮੀ ਸੂਬੇ ਇਸ਼ੀਕਾਵਾ ‘ਚ ਮਹਿਸੂਸ ਕੀਤਾ ਗਿਆ ਹੈ।
ਭੂਚਾਲ ਤੋਂ ਬਾਅਦ ਅਧਿਕਾਰੀਆਂ ਵੱਲੋਂ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਜਾਪਾਨੀ ਮੀਡੀਆ ਮੁਤਾਬਕ ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਹਾਲਾਂਕਿ, ਸਮੁੰਦਰ ਦੇ ਪੱਧਰ ਵਿੱਚ 20 ਸੈਂਟੀਮੀਟਰ ਤੋਂ ਘੱਟ ਦੀ ਤਬਦੀਲੀ ਸੰਭਵ ਹੈ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਬਾਰੇ ਅਧਿਕਾਰੀ ਅਜੇ ਜਾਂਚ ਕਰ ਰਹੇ ਹਨ, ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।