Connect with us

Sports

ਏਸ਼ੀਆ ਕੱਪ ਅੱਧ ਵਿਚਾਲੇ ਛੱਡ ਕੇ ਮੁੰਬਈ ਵਾਪਸ ਪਰਤੇ ਜਸਪ੍ਰੀਤ ਬੁਮਰਾਹ, ਜਾਣੋ ਕਾਰਨ

Published

on

ਨਵੀਂ ਦਿੱਲੀ, 4 ਸਤੰਬਰ 2023:  ਏਸ਼ੀਆ ਕੱਪ 2023 ‘ਚ ਨੇਪਾਲ ਖ਼ਿਲਾਫ਼ ਖੇਡੇ ਗਏ ਮੈਚ ‘ਚ ਭਾਰਤੀ ਖਿਡਾਰੀ ਜਸਪ੍ਰੀਤ ਬੁਮਰਾਹ ਮੈਚ ਛੱਡ ਕੇ ਅੱਜ ਭਾਰਤ ਪਰਤ ਆਏ ਹਨ। ਦਰਅਸਲ ਬੁਮਰਾਹ ਜਲਦ ਹੀ ਪਿਤਾ ਬਣਨ ਜਾ ਰਹੇ ਹਨ ਜਿਸ ਕਾਰਨ ਉਹ ਭਾਰਤ ਵਾਪਸ ਪਰਤ ਆਏ ਹਨ ਅਤੇ ਉਹ ਅਗਲੇ ਕੁਝ ਦਿਨਾਂ ‘ਚ ਸੁਪਰ-4 ਦੌਰ ‘ਚ ਫਿਰ ਤੋਂ ਟੀਮ ਨਾਲ ਜੁੜ ਜਾਣਗੇ।

ਬੁਮਰਾਹ ਅਤੇ ਸੰਜਨਾ ਗਣੇਸ਼ਨ ਦਾ ਵਿਆਹ 15 ਮਾਰਚ 2021 ਨੂੰ ਹੋਇਆ ਸੀ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਇੱਕ ਟੀਵੀ ਪੇਸ਼ਕਾਰ ਹੈ। ਦੋਵਾਂ ਦੀ ਮੁਲਾਕਾਤ ਵਿਸ਼ਵ ਕੱਪ 2019 ਦੌਰਾਨ ਹੋਈ ਸੀ।