Connect with us

Punjab

ਮੋਹਾਲੀ ‘ਚ ਕੋਰੋਨਾ ਨਾਲ 8ਵੀਂ ਮੌਤ

Published

on


ਮੋਹਾਲੀ, 14 ਜੁਲਾਈ, (ਆਸ਼ੂ ਅਨੇਜਾ): ਲਾਕਡਾਊਨ ਖੁੱਲਣ ਨਾਲ ਜਿੱਥੇ ਕੋਰੋਨਾ ਦੇ ਮਾਮਲਿਆਂ ‘ਚ ਤੇਜੀ ਆਈ ਉੱਥੇ ਮਰਨ ਵਾਲਿਆਂ ਦੀ ਸੰਖਿਆ ‘ਚ ਵੀ ਤੇਜ਼ੀ ਨਾਲ ਇਜ਼ਾਫਾ ਹੋਣ ਲੱਗਿਆ ਹੈ ਅਤੇ ਅੱਜ ਮੋਹਾਲੀ ਜ਼ਿਲ੍ਹੇ ‘ਚ ਕੋਰੋਨਾ ਨਾਲ 8ਵੀਂ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਡੇਰਾਬੱਸੀ ਦੇ ਨੇੜਲੇ ਪਿੰਡ ਜਵਹਾਰਪੁਰ ਵਿਖੇ ਕਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 48 ਸਾਲਾ ਮੁਹੰਮਦ ਸੁਲੇਮਾਨ ਵਜੋਂ ਹੋਈ ਹੈ ਜੋ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਪਿੰਡ ਵਿੱਚ ਅੱਜ ਮ੍ਰਿਤਕ ਦੇ ਭਰਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

ਜ਼ਿਕਰਯੋਗ ਹੈ ਕਿ ਪਿੰਡ ਕੋਰੋਨਾ ਦਾ ਗੜ੍ਹ ਰਹਿ ਚੁੱਕਿਆ ਹੈ ਜਿਥੇ ਪਹਿਲਾਂ 47 ਮਰੀਜ਼ ਸਾਹਮਣੇ ਆਏ ਸੀ। ਇਸ ਮਗਰੋਂ ਸਾਰੇ ਮਰੀਜ਼ ਠੀਕ ਹੋ ਗਏ ਸੀ ਪਰ ਤਿੰਨ ਮਹੀਨੇ ਸ਼ਾਂਤ ਰਹਿਣ ਮਗਰੋਂ ਪਿੰਡ ਵਿੱਚ ਲੰਘੇ ਦਿਨੀਂ ਉਕਤ ਦੁਕਾਨਦਾਰ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਮਗਰੋਂ ਪਿੰਡ ‘ਚੋਂ ਦੁਕਾਨਦਾਰ ਦੇ ਪਰਿਵਾਰਕ ਅਤੇ ਹੋਰਨਾਂ ਸੰਪਰਕ ਵਾਲੇ ਲੋਕਾਂ ਦੇ ਸੈਂਪਲ ਲਏ ਸੀ ਜਿਸ ਮਗਰੋਂ 4 ਜਣਿਆਂ ਦੀ ਹੋਰ ਰਿਪੋਰਟ ਪਾਜ਼ੇਟਿਵ ਆਈ ਸੀ। ਅੱਜ ਮ੍ਰਿਤਕ ਦੇ ਭਰਾ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਪਿੰਡ ‘ਚ ਮਰੀਜ਼ਾਂ ਦੀ ਗਿਣਤੀ ਪੰਜ ਪਹੁੰਚ ਗਈ ਹੈ। ਮ੍ਰਿਤਕ ਮਰੀਜ਼ ਦੀ ਤਬੀਅਤ ਵਿਗੜਨ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਦੀ ਗੰਭੀਰਤਾ ਨੂੰ ਦੇਖਦਿਆਂ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਸੀ। ਉਥੇ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।