WORLD
ਜਸਟਿਨ ਟਰੂਡੋ ਦਾ ਅੱਤਵਾਦੀ ਹਰਦੀਪ ਸਿੰਘ ਨਿੱਝਰ ਬਾਰੇ ਵੱਡਾ ਬਿਆਨ,ਜਾਣੋ
ਓਟਵਾ, 23 ਸਤੰਬਰ, 2023: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਨਵਾਂ ਦਾਅਵਾ ਕੀਤਾ ਹੈ ਓਹਨਾ ਕਿਹਾ ਕਿ ਓਟਵਾ ਨੇ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਕਈ ਹਫਤੇ ਪਹਿਲਾਂ ਠੋਸ ਸਬੂਤ ਭਾਰਤ ਨਾਲ ਸਾਂਝੇ ਕੀਤੇ ਹਨ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀ ਜੈਲੰਸਕੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਜਿਥੇ ਤੱਕ ਭਾਰਤ ਦਾ ਸਵਾਲ ਹੈ, ਜਿਹੜੀ ਗੱਲ ਮੈਂ ਸੋਮਵਾਰ ਨੂੰ ਕੀਤੀ ਸੀ, ਉਸ ਬਾਰੇ ਠੋਸ ਸਬੂਤ ਭਾਰਤ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ। ਅਸੀਂ ਕਈ ਹਫਤੇ ਪਹਿਲਾਂ ਸਬੂਤ ਸਾਂਝੇ ਕੀਤੇ ਹਨ। ਅਸੀਂ ਭਾਰਤ ਨਾਲ ਰਲ ਕੇ ਉਸਾਰੂ ਕੰਮ ਕਰਨਾ ਚਾਹੁੰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਨਾਲ ਰਲ ਕੇ ਕੰਮ ਕਰਨਗੇ ਤਾਂ ਜੋ ਅਸੀਂ ਇਸ ਗੰਭੀਰ ਮੁੱਦੇ ਦੀਆਂ ਜੜ੍ਹਾਂ ਤੱਕ ਪਹੁੰਚ ਸਕੀਏ।