Punjab
ਕਬੱਡੀ ਖਿਡਾਰੀ ਸੰਦੀਪ ਦੇ ਕਤਲ ਮਾਮਲੇ ਚ ਬਟਾਲਾ ਵਿਖੇ ਕਬੱਡੀ ਖਿਡਾਰੀਆਂ ਵਲੋਂ ਕੀਤਾ ਗਿਆ ਪ੍ਰਦਰਸ਼ਨ ,ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਕੀਤੀ ਗਈ ਮੰਗ

ਨਕੋਦਰ: ਨਕੋਦਰ ਦੇ ਪਿੰਡ ਮੱਲੀਆਂ ਕੱਲਾਂ ਚ ਕੱਲ ਕੱਬਡੀ ਕੱਪ ਚ ਹੋਏ ਗੋਲੀ ਕਾਂਡ ਚ ਮਾਰੇ ਗਏ ਸੰਦੀਪ ਸਿੰਘ ਸੰਧੂ ਜੋ ਪਿੰਡ ਨੰਗਲ ਅੰਬੀਆਂ ਸ਼ਾਹਕੋਟ ਦੇ ਰਹਿਣ ਵਾਲੇ ਸਨ। ਇਸ ਕਤਲ ਨੂੰ ਲੈਕੇ ਬਟਾਲਾ ਵਿਖੇ ਕਬੱਡੀ ਖਿਡਾਰੀਆਂ ਵਲੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਬਟਾਲਾ ਦੇ ਗਾਂਧੀ ਚੋਕ ਚ ਇਕੱਠੇ ਹੋਏ ਕਬੱਡੀ ਖਿਡਾਰੀ ਅਤੇ ਸਾਬਕਾ ਖਿਡਾਰੀਆਂ ਦਾ ਕਹਿਣਾ ਸੀ ਕਿ ਜਦ ਬੀਤੇ ਕਲ ਸੰਦੀਪ ਦਾ ਕਤਲ ਹੋਇਆ ਤਾ ਉਹ ਉਥੇ ਸਨ ਅਤੇ ਇਸ ਵਾਰਦਾਤ ਨੂੰ ਲੈਕੇ ਉਹਨਾਂ ਨੂੰ ਜਿਥੇ ਸੰਦੀਪ ਦੇ ਜਾਣ ਦਾ ਵੱਡਾ ਦੁੱਖ ਹੈ ਉਥੇ ਹੀ ਉਹਨਾਂ ਦੇ ਮਨ ਚ ਰੋਸ ਹੈ ਕਿ ਇਸ ਕਤਲ ਦੇ ਦੋਸ਼ੀ ਫਰਾਰ ਹਨ |ਉਥੇ ਹੀ ਕੱਬਡੀ ਖਿਡਾਰੀਆਂ ਨੇ ਕਿਹਾ ਕਿ ਸੰਦੀਪ ਇਕ ਚੰਗਾ ਖਿਡਾਰੀ ਹੋਣ ਦੇ ਨਾਲ ਇਕ ਚੰਗਾ ਇਨਸਾਨ ਸੀ ਉਹ ਹਮੇਸ਼ਾ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਦਾ ਅਤੇ ਉਥੇ ਹੀ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਮੰਗ ਕੀਤੀ ਕਿ ਇਸ ਕਤਲ ਦੇ ਪਿੱਛੇ ਜੋ ਵੀ ਦੋਸ਼ੀ ਹਨ ਉਹਨਾਂ ਖਿਲਾਫ ਜਲਦ ਤੋਂ ਜਲਦ ਕੜੀ ਕਾਰਵਾਈ ਕੀਤੀ ਜਾਵੇ |