Punjab
ਗੁਰਦਾਸਪੁਰ ਦੀ ਰਹਿਣ ਵਾਲੀ ਕਾਜਲ ਮਹਾਜਨ ਨੇ ਜਿੱਤੇ ਹਨ ਕਈ ਇਨਾਮ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਦਿੱਤਾ ਸੀ ਸਮਰਥਨ
ਪੰਜਾਬ ਵਿਚ ਨੌਜਵਾਨ ਪੀੜ੍ਹੀ ਭਾਵੇਂ ਹੀ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਪਰ ਗੁਰਦਾਸਪੁਰ ਦੀ ਰਹਿਣ ਵਾਲੀ ਕਾਜਲ ਮਹਾਜਨ ਉਹਨਾਂ ਸਾਰੇ ਹੀ ਵਿਦਿਆਰਥੀਆਂ ਲਈ ਮਿਸਾਲ ਬਣੀ ਹੈ ਜਿਹੜੇ ਵਿਦਿਆਰਥੀ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ ਕਾਜਨ ਮਹਾਜਨ ਨੇ ਹੁਣ ਤੱਕ ਕਈ ਇਨਾਮ ਜਿੱਤੇ ਹਨ ਅਤੇ ਉਹਨਾਂ ਦਾ ਸਮਰਥਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟ ਕਰਕੇ ਵੀ ਕੀਤਾ ਗਿਆ ਸੀ ਕਾਜਲ ਮਹਾਜਨ ਨੈਸ਼ਨਲ ਯੂਥ ਪਾਰਲੀਮੈਂਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੀ ਹੈ ਰਾਸ਼ਟਰੀ ਭਾਸ਼ਣ ਮੁਕਾਬਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਜ਼ਿਲ੍ਹਾ ਪੱਧਰੀ, ਅੰਤਰ ਕਾਲਜ ਅਤੇ ਅੰਤਰ ਸਕੂਲ ਮੁਕਾਬਲਿਆਂ ਵਿੱਚ ਜੱਜ ਅਤੇ ਐਂਕਰ ਦੀ ਭੂਮਿਕਾ ਨਿਭਾਉਂਦੀ ਹੈ ਯੂਨੀਵਰਸਿਟੀ ਅਤੇ ਕਾਲਜ ਪੱਧਰ ‘ਤੇ ਕਈ ਭਾਸ਼ਣ, ਡੀਬੇਟ ਅਤੇ ਕਵਿਤਾ ਮੁਕਾਬਲੇ ਜਿੱਤ ਚੁੱਕੇ ਹਨ ਏਨੀਆਂ ਉਪਲੱਬਧੀਆਂ ਹਾਸਲ ਕਰਨ ਤੋਂ ਬਾਅਦ ਵੀ ਉਹਨਾ ਦੀ ਸੋਚ ਹੈ ਕਿ ਪੰਜਾਬ ਵਿੱਚ ਰਹਿ ਕੇ ਪੰਜਾਬ ਨੂੰ ਬਿਹਤਰ ਬਣਾਇਆ ਜਾਵੇ ਉਨਾਂ ਨੇ ਨੌਜਵਾਨ ਪੀੜ੍ਹੀ ਅੱਗੇ ਵੀ ਅਪੀਲ ਕੀਤੀ ਕਿ ਸਾਨੂੰ ਵਿਦੇਸ਼ਾ ਵਲ ਨਹੀਂ ਜਾਣਾ ਚਾਹੀਦਾ ਅਸੀਂ ਜੇ ਅਸੀ ਸਾਰੇ ਹੀ ਵਿਦੇਸ਼ ਚਲੇ ਗਏ ਤੇ ਪੰਜਾਬ ਕਦੀ ਵੀ ਤਰੱਕੀ ਨਹੀਂ ਕਰ ਸਕੇਗਾ ਜਿਹੜੀ ਅਸੀਂ ਬਾਹਰਲੇ ਮੁਲਕਾਂ ਵਿੱਚ ਮਿਹਨਤ ਕਰਨੀ ਹੈ ਅਸੀਂ ਪੰਜਾਬ ਵਿੱਚ ਕਰ ਸਕਦੇ ਹਾਂ ਅਤੇ ਇਕ ਚੰਗੀ ਜਿੰਦਗੀ ਜੀ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਪੰਜਾਬ ਨੂੰ ਖੁਸ਼ਹਾਲ ਬਣਾਈ ਜਾਵੇ।