Connect with us

Canada

ਗੁਰਦਾਸਪੁਰ ਵਿੱਚ ਚਾਈਲਡ ਪ੍ਰੋਟੈਕਸ਼ਨ ਵੱਲੋ ਪੁਲੀਸ ਨਾਲ ਮਿਲਕੇ ਨਾਬਾਲਿਕ ਲੜਕੀ ਲੜਕੇ ਦਾ ਵਿਆਹ ਰੋਕਿਆ ਗਿਆ

Published

on

ਸਖ਼ਤ ਕਾਨੂੰਨਾਂ ਤੋਂ ਬਾਅਦ ਵੀ ਲੋਕ ਨਾਬਾਲਿਕ ਬੱਚਿਆਂ ਦਾ ਵਿਆਹ ਕਰਨੋਂ ਨਹੀ ਹਟ ਰਹੇ ਜਿਸ ਦਾ ਇੱਕ ਤਾਜ਼ਾ ਮਾਮਲਾ ਗੁਰਦਾਸਪੁਰ ਵਿਚ ਸਾਹਮਣੇ ਆਇਆ ਹੈ ਜਿੱਥੇ ਕਿ ਚਾਇਲਡ ਪ੍ਰੋਟੈਕਸ਼ਨ ਵੱਲੋਂ ਪੁਲਿਸ ਨਾਲ ਮਿਲ ਕੇ ਇਕ ਨਾਬਾਲਿਕ ਲੜਕੇ ਲੜਕੀ ਦਾ ਵਿਆਹ ਰੋਕਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਚਾਈਲਡ ਪ੍ਰੋਟੈਕਸ਼ਨ ਆਫਿਸਰ ਸੁਨੀਲ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਗੁਰਦਾਸਪੁਰ ਦੇ ਇਕ ਪੈਲਸ ਵਿਖੇ ਲੜਕੇ ਲੜਕੀ ਦਾ ਵਿਆਹ ਹੋ ਰਿਹਾ ਹੈ ਜੋ ਕਿ ਨਾਬਾਲਿਕ ਹਨ ਉਹਨਾਂ ਨੇ ਕਿਹਾ ਕਿ ਸਦਰ ਅਤੇ ਸਿਟੀ ਪੁਲੀਸ ਨਾਲ ਅਸੀਂ ਮੌਕੇ ਤੇ ਪਹੁੰਚੇ ਤਾਂ ਪਹਿਲਾਂ ਤੇ ਘਰ ਵਾਲਿਆਂ ਨੇ ਕਿਹਾ ਕਿ ਸਾਡੀ ਲੜਕੀ ਬਾਲਿਕ ਹੈ ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਲੜਕੀ ਦੇ ਪਰੂਫ ਦੱਸੇ ਜਾਣ ਤਾਂ ਘਰ ਵਾਲਿਆ ਵੱਲੋਂ ਕੋਈ ਵੀ ਡੋਕੋਮੇਂਟ ਪੇਸ਼ ਨਹੀਂ ਕੀਤਾ ਗਿਆ ਅਤੇ ਲੜਕੀ ਵਾਲਿਆ ਵਲੋ ਆਪਣੀ ਗਲਤੀ ਮੰਨ ਲਈ ਗਈ ਉਹਨਾਂ ਨੇ ਕਿਹਾ ਕਿ ਲੜਕੇ ਅਤੇ ਲੜਕੀ ਵਾਲਿਆਂ ਨੂੰ ਸਮਝਾ ਕੇ ਆਪਣੇ ਆਪਣੇ ਘਰ ਭੇਜਿਆ ਗਿਆ ਹੈ ਅਤੇ ਇਹ ਵਿਆਹ ਰੋਕ ਦਿੱਤਾ ਗਿਆ ਹੈ ।