Connect with us

Canada

ਕੈਨੇਡਾ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਦਰਦਨਾਕ ਮੌਤ

Published

on

ਕੈਨੇਡਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇੱਥੇ ਰੋਜ਼ੀ ਰੋਟੀ ਕਮਾਉਣ ਗਏ ਇੱਕ ਨੌਜਵਾਨ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ| ਜਾਣਕਾਰੀ ਅਨੁਸਾਰ ਢਿਲਵਾਂ ਇਲਾਕੇ ਦੇ ਪਿੰਡ ਫੱਤੂਚੱਕਾ ਦੇ ਇਕ ਨੌਜਵਾਨ ਦੀ ਕੈਨੇਡਾ ‘ਚ ਟਰਾਲੀ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੀ ਪਛਾਣ 24 ਸਾਲਾ ਸਤਵਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ (ਸਾਬਕਾ ਸਰਪੰਚ) ਵਜੋਂ ਹੋਈ ਹੈ। ਨੌਜਵਾਨ ਕਰੀਬ 2 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਉਥੇ ਗੱਡੀ ਚਲਾਉਂਦਾ ਸੀ। ਇਸ ਦੁੱਖਦਾਈ ਖ਼ਬਰ ਕਾਰਨ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਟਰਾਲੀ ਸੜਕ ‘ਤੇ ਖੜ੍ਹੀ ਕਰਕੇ ਪਿੱਛੇ ਖੜ੍ਹਾ ਸੀ। ਇਸ ਦੇ ਪਿੱਛੇ ਇੱਕ ਹੋਰ ਟਰਾਲੀ ਖੜ੍ਹੀ ਸੀ। ਇਸ ਦੌਰਾਨ ਅਚਾਨਕ ਉਸ ਦੀ ਟਰਾਲੀ ਵਾਪਸ ਆ ਗਈ ਅਤੇ ਉਹ ਦੋਵੇਂ ਟਰਾਲੀਆਂ ਵਿਚਕਾਰ ਫਸ ਗਿਆ। ਜਿਸ ਕਾਰਨ ਦੋ ਟਰਾਲੀਆਂ ਵਿਚਕਾਰ ਫਸ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।