Politics
ਸ਼ਿਵ ਸੈਨਾ ਤੇ ਮਹਾਰਾਸ਼ਟਰ ਸਰਕਾਰ ਨਾਲ ਪਿਆ ਕੰਗਣਾ ਦਾ ਪੰਗਾ, BMC ਨੇ ਤੋੜਿਆ ਆਫ਼ਿਸ
BMC ਨੇ ਤੋੜਿਆ ਕੰਗਣਾ ਰਣੌਤ ਦਾ Office

BMC ਨੇ ਤੋੜਿਆ ਕੰਗਣਾ ਰਣੌਤ ਦਾ Office
ਕੰਗਣਾ ਨੇ ਕਿਹਾ ਲੋਕਤੰਤਰ ਮਰ ਚੁੱਕਿਆ
ਕੰਗਣਾ ਦਾ ਵਕੀਲ ਪਹੁੰਚਿਆ ਹਾਈ ਕੋਰਟ
ਫਿਰ ਤੋੜਫੋੜ ਤੇ ਲੱਗੀ ਰੋਕ
ਮੁੰਬਈ,9 ਸਤੰਬਰ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਮੁੰਬਈ ਬਾਰੇ ਦਿੱਤੇ ਆਪਣੇ ਬਿਆਨ ਕਰਕੇ,ਮਹਾਰਾਸ਼ਟਰ ਸਰਕਾਰ ਨਾਲ ਪੰਗਾ ਲੈ ਲਿਆ ਅਤੇ ਸ਼ਿਵ ਸੈਨਾ ਲੀਡਰ ਸੰਜੈ ਰਾਉਤ ਨਾਲ ਉਹਨਾਂ ਦੀ ਜ਼ੁਬਾਨੀ ਜੰਗ ਸ਼ੁਰੂ ਹੋ ਗਈ। ਕੰਗਣਾ ਨੇ ਕਿਹਾ ਸੀ ਕਿ ਉਹ 9 ਸਤੰਬਰ ਨੂੰ ਮੁੰਬਈ ਆ ਰਹੀ ਹੈ ਅਤੇ ਅੱਜ BMC Brihanmumbai Municipal Corporation ਨੇ ਉਹਨਾਂ ਦਾ ਪਾਲੀ ਹਿੱਲ ਵਿੱਚ ਸਥਿਤ ਦਫ਼ਤਰ ਢਾਅ ਦਿੱਤਾ,ਕੰਗਣਾ ਦੇ ਆਫ਼ਿਸ ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਸੀ। ਇਸ ਤਹਿਤ ਕੰਗਣਾ ਦੇ ਵਕੀਲ ਨੇ ਹਾਈ ਕੋਰਟ ਵਿੱਚ ਸ਼ਿਕਾਇਤ ਦਰਜ਼ ਕੀਤੀ ਹੈ ਅਤੇ ਇਸ ਤੋੜ-ਫੋੜ ਨੂੰ ਰੋਕਿਆ ਗਿਆ।
ਇਸ ਬਾਰੇ ਕੰਗਣਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਜਦੋਂ ਤੁਹਾਡਾ 50 ਕਰੋੜ ਦਾ ਘਰ ਤੋੜ ਦਿੱਤਾ ਜਾਵੇ ਤੇ ਤੁਹਾਨੂੰ ਤੰਗ ਕੀਤਾ ਜਾਵੇ,ਕਿ ਤੁਸੀਂ ਚੁੱਪ ਰਹੋਂਗੇ ? ਆਪਣੀ ਆਵਾਜ਼ ਮੇਰੇ ਨਾਲ ਚੁੱਕੋ’ ਫਿਰ ਉਹਨਾਂ ਨੇ #deathofdemocracy ਯਾਨੀ ਲੋਕਤੰਤਰ ਮਰ ਚੁੱਕਿਆ।
ਕੰਗਣਾ ਨੇ ਮਹਾਰਾਸ਼ਟਰ ਬਾਰੇ ਕਿਹਾ ਸੀ ਕਿ ਉਸਨੂੰ ਮੁੰਬਈ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਾਕਿਸਤਾਨ ਦੇ ਅਧਿਕਾਰ ਵਾਲਾ ਕਸ਼ਮੀਰ ਹੋਵੇ। ਜਿਸ ਕਰਕੇ ਸ਼ਿਵ ਸੈਨਾ ਲੀਡਰ ਸੰਜੈ ਰਾਉਤ ਨੇ ਕੰਗਣਾ ਨੂੰ ਧਮਕੀ ਦਿੱਤੀ ਕਿ ਉਹ ਮੁੰਬਈ ਆ ਕੇ ਦਿਖਾਵੇ ਅਤੇ ਅੱਜ 9 ਸਤੰਬਰ ਨੂੰ ਕੰਗਣਾ ਰਣੌਤ ਮੁੰਬਈ ਜਾ ਰਹੀ ਸੀ।
ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇਸ ਵਿਵਾਦ ਦੇ ਚਲਦੇ ਕੰਗਣਾ ਨੂੰ Y+ ਦਰਜੇ ਦੀ ਸੁਰੱਖਿਆ ਵੀ ਦਿੱਤੀ ਗਈ ਸੀ।
Continue Reading