Connect with us

Punjab

ਅੰਮ੍ਰਿਤਸਰ ਦਾ ਪਿੰਡ ਬਣਿਆ ਕਪਤਗੜ, ਪਲੱਸਤਰ ਨੂੰ ਲੈ ਕੇ ਦੋ ਧਿਰਾ ਵਿਚਾਲੇ ਵਧੀਆ ਵਿਵਾਦ

Published

on

ਅੰਮ੍ਰਿਤਸਰ 14 ਦਸੰਬਰ 2023:  ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਆਉਦੇ ਪਿੰਡ ਰਸੂਲਪੁਰ ਕਲਰਾਂ ਦਾ ਹੈ ਜਿਥੇ ਇਕ ਪੰਡਿਤ ਵਲੋ ਦੀਵਾਰ ਪਲੱਸਤਰ ਕਰਵਾਉਣ ਤੇ ਦੋ ਧਿਰੇ ਵਿਚਾਲੇ ਹੋਈ ਝੜਪ ਦੀ ਮੌਕੇ ਦੀਆ ਵੀਡੀਉ ਸਾਹਮਣੇ ਆਈ ਹੈ,ਅਤੇ ਦੋਵੇ ਧਿਰਾ ਵਲੋ ਇਕ ਦੂਜੇ ਉਪਰ ਇਲਜਾਮ ਲਗਾਏ ਜਾ ਰਹੇ ਹਨ ਜਿਸ ਸੰਬਧੀ ਦੇਰ ਰਾਤ ਤਕ ਮਾਮਲਾ ਮੌਹਕਮਪੁਰਾ ਥਾਣੇ ਵਿਚ ਪਹੁੰਚ ਗਿਆ ਹੈ ਅਤੇ ਪੁਲਿਸ ਵਲੋ ਮਾਮਲੇ ਦੀ ਜਾਂਚ ਸੰਬਧੀ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।

ਇਸ ਮੌਕੇ ਗੱਲਬਾਤ ਕਰਦੀਆ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਹਨਾ ਦੇ ਗੁਆਂਢ ਰਹਿੰਦੇ ਪੰਡਿਤ ਵਲੋ ਆਪਣੇ ਘਰ ਨੂੰ ਮੰਦਿਰ ਦਸ ਕੇ ਸਾਡੇ ਪਲਾਟ ਨਾਲ ਦੀ ਕੰਧ ਪਲੱਸਤਰ ਕੀਤੀ ਜਾ ਰਹੀ ਸੀ ਜਿਸ ਸੰਬਧੀ ਸਾਡੀ ਕੋਈ ਰਜ਼ਾਮੰਦੀ ਨਾ ਹੌਣ ਦੇ ਚਲਦੇ ਇਹ ਵਿਵਾਦ ਵਧੀਆ ਅਤੇ ਸਾਡੀ ਇਕ ਲੜਕੀ ਨਾਲ ਵੀ ਬਦਸਲੂਕੀ ਕੀਤੀ ਗਈ ਹੈ ਅਤੇ ਪਡਿੰਤ ਵਲੋ ਆਏ ਨੋਜਵਾਨਾ ਵਲੋ ਸਾਡੇ ਨਾਲ ਗਾਲੀ ਗਲੋਚ ਅਤੇ ਕੁਟਮਾਰ ਕੀਤੀ ਗਈ ਹੈ ਜਿਸਦੀ ਮੌਕੈ ਦੀ ਵੀਡੀਓ ਵੀ ਬਣੀ ਹੈ ਪਰ ਪੁਲੀਸ ਸਾਡੀ ਸ਼ਿਕਾਇਤ ਤੇ ਕਾਰਵਾਈ ਕਰਨ ਦੀ ਬਜਾਏ ਸਗੋ ਸਾਨੂੰ ਹੀ ਗਾਲੀ ਗਲੋਚ ਕਰ ਰਹੀ ਹੈ ਜਿਸ ਸੰਬਧੀ ਅਸੀ ਇਨਸਾਫ ਦੀ ਗੁਹਾਰ ਲਗਾ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀ ਹੋ ਰਹੀ।

ਉਧਰ ਇਸ ਸੰਬਧੀ ਗਲਬਾਤ ਕਰਦੀਆ ਥਾਣਾ ਮੋਹਕਮ ਪੁਰਾ ਇਲਾਕੇ ਦੇ ਐਸ ਐਚ ਉ ਰਣਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਮੰਦਿਰ ਦੀ ਦੀਵਾਰ ਨੂੰ ਲੈ ਕੇ ਪਲੱਸਤਰ ਕਰਨ ਦੇ ਦੋਰਾਨ ਦੋ ਧਿਰਾਂ ਵਿਚਾਲੇ ਹੋਈ ਝੜਪ ਦਾ ਹੈ ਫਿਲਹਾਲ ਦੋਵੇ ਪਾਸੇ ਜਾਂਚ ਵਿਚ ਲੜਕੀ ਦੀ ਕੁਟਮਾਰ ਦੀ ਕੋਈ ਗਲ ਸਾਹਮਣੇ ਨਹੀ ਆਈ ਹੈ ਬਾਕੀ ਜੋ ਵੀ ਗਲ ਜਾਂਚ ਵਿਚ ਸਾਹਮਣੇ ਆਵੇਗੀ ੳਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।