Punjab
SAD NEWS- ਕਪੂਰਥਲਾ: ਬਿਆਸ ਦਰਿਆ ‘ਚ ਡੁੱਬੇ 2 ਬੱਚਿਆਂ ਦੀ ਮੌ+ਤ….
ਕਪੂਰਥਲਾ 24ਸਤੰਬਰ 2023: ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ‘ਚ ਪੈਂਦੇ ਮੰਡ ਖੇਤਰ ਦੇ ਪਿੰਡ ਬਾਊਪੁਰ ‘ਚ ਬੰਨ੍ਹ ਬਣਾਉਣ ਦਾ ਕੰਮ ਪੂਰਾ ਹੋਣ ‘ਤੇ ਪਰਿਵਾਰ ਸਣੇ ਸੇਵਾ ‘ਤੇ ਗਏ ਦੋ ਮਾਸੂਮ ਬੱਚੇ ਬਿਆਸ ਦਰਿਆ ‘ਚ ਰੁੜ੍ਹ ਗਏ। ਉਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਬੱਚਿਆਂ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਗੁਰਬੀਰ ਸਿੰਘ ਗੋਰਾ ਪੁੱਤਰ ਸਤਨਾਮ ਸਿੰਘ ਅਤੇ ਸਮਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਦੋਵੇਂ ਵਾਸੀ ਪਿੰਡ ਰਾਮਪੁਰ ਗੋਰ ਵਜੋਂ ਹੋਈ ਹੈ।
ਗੁਰਬੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪੁੱਜੇ।
2 ਮਹੀਨਿਆਂ ਤੋਂ ਬੰਨ੍ਹ ਟੁੱਟਿਆ, ਕਾਰ ਸੇਵਾ ਚੱਲ ਰਹੀ ਸੀ
ਸੁਲਤਾਨਪੁਰ ਲੋਧੀ ਥਾਣੇ ਦੇ ਐਸਐਚਓ ਐਸਆਈ ਲਖਵਿੰਦਰ ਸਿੰਘ ਅਤੇ ਕਬੀਰਪੁਰ ਥਾਣੇ ਦੇ ਐਸਐਚਓ ਐਸਆਈ ਵਰਿੰਦਰ ਸਿੰਘ ਅਨੁਸਾਰ ਕਬੀਰਪੁਰ ਥਾਣੇ ਅਧੀਨ ਬਿਆਸ ਅਤੇ ਸਤਲੁਜ ਦਰਿਆ ਦਾ ਪਾਣੀ ਆਉਂਦਾ ਹੈ। ਪਿਛਲੇ ਦੋ ਮਹੀਨਿਆਂ ਤੋਂ ਆਏ ਹੜ੍ਹਾਂ ਕਾਰਨ ਇਹ ਬੰਨ੍ਹ ਟੁੱਟ ਗਿਆ ਸੀ। ਕਾਰਸੇਵਾ ਦੇ ਰੂਪ ਵਿਚ ਸੰਤਾਂ-ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਬੰਨ੍ਹਣ ਦਾ ਕੰਮ ਚੱਲ ਰਿਹਾ ਸੀ ਅਤੇ ਬੰਨ੍ਹ ਨੂੰ ਬੰਨ੍ਹਣ ਦਾ ਕੰਮ ਅੰਤਿਮ ਪੜਾਅ ‘ਤੇ ਸੀ।