Delhi
ਦਿੱਲੀ ‘ਚ ਅਫਸਰਾਂ ਦੇ ਤਬਾਦਲੇ ਦੇ ਅਧਿਕਾਰਾਂ ‘ਤੇ ਆਰਡੀਨੈਂਸ ਖਿਲਾਫ ਕੇਜਰੀਵਾਲ ਨੂੰ ਬੀਆਰਐਸ ਦਾ ਮਿਲਿਆ ਸਮਰਥਨ
ਦਿੱਲੀ ਵਿੱਚ ਅਧਿਕਾਰੀਆਂ ਦੇ ਤਬਾਦਲੇ ਦੇ ਅਧਿਕਾਰਾਂ ਬਾਰੇ ਕੇਂਦਰ ਸਰਕਾਰ ਦੇ ਆਰਡੀਨੈਂਸ ਵਿਰੁੱਧ ਸੀਐਮ ਅਰਵਿੰਦ ਕੇਜਰੀਵਾਲ ਨੂੰ ਬੀਆਰਐਸ (ਭਾਰਤ ਰਾਸ਼ਟਰ ਸਮਿਤੀ) ਦਾ ਸਮਰਥਨ ਵੀ ਮਿਲਿਆ ਹੈ। ਕੇਜਰੀਵਾਲ ਨੇ ਅੱਜ ਬੀਆਰਐਸ ਮੁਖੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਰਡੀਨੈਂਸ ਦੇ ਮੁੱਦੇ ‘ਤੇ ਕੇਸੀਆਰ ਦਾ ਸਮਰਥਨ ਮੰਗਿਆ। ਕੇਸੀਆਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਆਰਡੀਨੈਂਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਜੇਕਰ ਸਰਕਾਰ ਇਸ ਨੂੰ ਵਾਪਸ ਨਹੀਂ ਲੈਂਦੀ ਤਾਂ ਇਸ ‘ਤੇ ਬਿੱਲ ਸੰਸਦ ‘ਚ ਪਾਸ ਨਹੀਂ ਹੋਵੇਗਾ। ਅਸੀਂ ਲੋਕ ਸਭਾ ਅਤੇ ਰਾਜ ਸਭਾ ਵਿਚ ਇਸ ਬਿੱਲ ਦੇ ਖਿਲਾਫ ਆਪਣੀ ਤਾਕਤ ਦੀ ਵਰਤੋਂ ਕਰਾਂਗੇ। ਕੇਸੀਆਰ ਨੇ ਆਰਡੀਨੈਂਸ ਨੂੰ ਐਮਰਜੈਂਸੀ ਤੋਂ ਵੀ ਭੈੜਾ ਕਰਾਰ ਦਿੱਤਾ ਹੈ।
ਇਸ ਤੋਂ ਪਹਿਲਾਂ ਕੇਜਰੀਵਾਲ ਨੂੰ JDU, TMC, NCP, MVA ਦਾ ਸਮਰਥਨ ਮਿਲ ਚੁੱਕਾ ਹੈ।