Politics
ਕੇਜਰੀਵਾਲ ਨੇ ਕੱਢਿਆ ਪਰਾਲੀ ਨਾ ਸਾੜਨ ਦਾ ਹੱਲ
ਅਰਵਿੰਦ ਕੇਜਰੀਵਾਲ ਨੇ ਦੱਸਿਆ ਪਰਾਲੀ ਮੁੱਦੇ ਦਾ ਹੱਲ,ਦਿੱਲੀ ‘ਚ ਤਿਆਰ ਕੀਤਾ ਪਰਾਲੀ ਗਾਲਣ ਵਾਲਾ ਘੋਲ

ਅਰਵਿੰਦ ਕੇਜਰੀਵਾਲ ਨੇ ਦੱਸਿਆ ਪਰਾਲੀ ਮੁੱਦੇ ਦਾ ਹੱਲ
ਦਿੱਲੀ ‘ਚ ਤਿਆਰ ਕੀਤਾ ਪਰਾਲੀ ਗਾਲਣ ਵਾਲਾ ਘੋਲ
ਕਿਸਾਨਾਂ ਲਈ ਹੋਵੇਗਾ ਲਾਹੇਵੰਦ : ਕੇਜਰੀਵਾਲ
ਪ੍ਰਦੂਸ਼ਣ ਤੋਂ ਮਿਲੇਗੀ ਨਿਜਾਤ : ਕੇਜਰੀਵਾਲ
5 ਅਕਤੂਬਰ :ਜਿੱਥੇ ਇੱਕ ਪਾਸੇ ਖੇਤੀ ਸੁਧਾਰ ਬਿੱਲ ਤੇ ਕਿਸਾਨ ਸੰਘਰਸ਼ ਕਰ ਰਹੇ ਹਨ ਉੱਥੇ ਹੁਣ ਪਰਾਲੀ ਦਾ ਮਸਲਾ ਆਇਆ ਹੈ।ਜੋ ਹਰ ਸਾਲ ਉਭਰਕੇ ਸਾਹਮਣੇ ਆਉਂਦਾ ਹੈ।ਜਿੱਥੇ ਲੋਕ ਕਹਿੰਦੇ ਹਨ ਕਿ ਪਾਰਲੀ ਸਾੜਨ ਨਾਲ ਪ੍ਰਦੂਸ਼ਣ ਫੈਲਦਾ ਹੈ, ਤਾਂ ਉੱਥੇ ਹੀ ਕਿਸਾਨ ਪਰਾਲੀ ਸਾੜਨ ਨੂੰ ਮਜ਼ਬੂਰੀ ਦੱਸਦੇ ਹਨ।ਰਾਜਧਾਨੀ ਦਿੱਲੀ ‘ਚ ਇਸ ਨਾਲ ਕਾਫੀ ਪ੍ਰਦੂਸ਼ਣ ਹੁੰਦਾ ਹੈ,ਇਸ ਲਈ ਦਿੱਲੀ ਸਰਕਾਰ ਨੇ ਇਸ ਦਾ ਹੱਲ ਕੱਢਿਆ ਹੈ। ਜਿਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵੀਡੀਓ ਜ਼ਰੀਏ ਦੱਸਿਆ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਪਰਾਲੀ ਮੁੱਦੇ ਦਾ ਹੱਲ ਹੈ,ਪੂਸਾ ਰਿਸਰਚ ਇੰਸਟੀਟਿਊਟ ਜੋ ਖੇਤੀ ਦੇ ਉੱਤੇ ਰਿਸਰਚ ਕਰਦਾ ਹੈ ਉਸਨੇ ਇੱਕ ਘੋਲ ਤਿਆਰ ਕੀਤਾ ਹੈ,ਇਸ ਘੋਲ ਨੂੰ ਪਰਾਲੀ ਦੇ ਉੱਪਰ ਛਿੜਕਣ ਨਾਲ ਪਰਾਲੀ ਖਤਮ ਹੋ ਜਾਵੇਗੀ ਅਤੇ ਪਰਾਲੀ ਖਾਦ ਦਾ ਰੂਪ ਲੈ ਲਵੇਗੀ।ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਅਸੀਂ ਦਿੱਲੀ ਦੇ ਆਸ-ਪਾਸ ਜਿੱਥੇ ਖੇਤੀ ਹੁੰਦੀ ਹੈ,ਉੱਥੇ ਪਰਾਲੀ ਉਪਰ ਦਿੱਲੀ ਸਰਕਾਰ ਖੁਦ ਇਸ ਘੋਲ ਦਾ ਛਿੜਕਾ ਕਰੇਗੀ। ਜੇ ਇਹ ਤਰੀਕਾ ਸਫ਼ਲ ਹੋ ਜਾਂਦਾ ਹੈ ਤਾਂ ਅਸੀਂ ਦੂਜੇ ਰਾਜਾਂ ਨੂੰ ਵੀ ਇਹ ਉਪਾਅ ਕਰਨ ਦੀ ਸਲਾਹ ਦੇਵਾਂਗੇ। ਜਿਸ ਨਾਲ ਅਸੀਂ ਪਰਾਲੀ ਅਤੇ ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਨਿਜਾਤ ਪਾ ਸਕਦੇ ਹਾਂ।
Continue Reading