Connect with us

Corona Virus

ਸੰਤ ਨਿਰੰਕਾਰੀ ਮੰਡਲ ਵੱਲੋਂ ਕੋਰੋਨਾ ਵਿਰੁੱਧ ਜੰਗ ਲਈ ਕੀਤੀ ਸਹਾਇਤਾ ਦਾ ਕੇਜਰੀਵਾਲ ਨੇ ਕੀਤਾ ਧੰਨਵਾਦ

Published

on

ਦਿੱਲੀ , 8 ਅਪ੍ਰੈਲ : ਸੰਤ ਨਿਰੰਕਾਰੀ ਮੰਡਲ ਦੇ ਜ਼ੋਨਲ ਇੰਚਾਰਜ ਹਰਭਜਨ ਸਿੰਘ ਨੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ 50 ਲੱਖ ਦਾ ਚੈੱਕ ਦਿੱਤਾ। ਇਸਦੇ ਨਾਲ ਹੀ ਹਰਭਜਨ ਸਿੰਘ ਨੇ ਕਿਹਾ ਵੀ ਕਿ ਜੇਕਰ ਹੋਰ ਲੋੜ ਪਈ ਤਾਂ ਸੰਤ ਨਿਰੰਕਾਰੀ ਮਿਸ਼ਨ ਨੂੰ ਇਕ ਆਈਸੋਲੇਸ਼ਨ ਦੇ ਤੌਰ ਤੇ ਵਰਤਿਆਂ ਜਾ ਸਕਦਾ ਹੈ। ਸੰਤ ਨਿਰੰਕਾਰੀ ਮਿਸ਼ਨ ਸਰਕਾਰ ਨੂੰ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕਰੇਗਾ ਅਤੇ ਮਿਸ਼ਨ ਵੱਲੋਂ ਲੋੜਵੰਦਾਂ ਨੂੰ ਰਾਸ਼ਨ, ਸੈਨੇਟਾਈਜ਼ਰ, ਮਾਸਕ ਆਦਿ ਵੀ ਵੰਡੇ ਜਾਣਗੇ। ਇਸਦੇ ਦੂਸਰੇ ਪਾਸੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੰਤ ਨਿਰੰਕਾਰੀ ਮੰਡਲ ਨੂੰ ਦਿੱਲੋ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵਲੋਂ 10,000 PPE kits ਹਸਪਤਾਲਾਂ ਵਿੱਚ ਦਿੱਤੀਆਂ ਗਈਆਂ ਹਨ।