Punjab
ਖੰਨਾ ਵਾਸੀਆਂ ਨੂੰ ਮਿਲੀ ਸੜਕ ਸੁਰੱਖਿਆ ਫੋਰਸ, SSPਅਮਨੀਤ ਕੌਂਡਲ ਨੇ ਹਰੀ ਝੰਡੀ ਦੇ ਕੀਤਾ ਰਵਾਨਾ

ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ। ਜਿਸਦਾ ਮਕਸਦ ਹਾਦਸਿਆਂ ਨੂੰ ਘੱਟ ਕਰਨਾ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਹੈ। ਇਹ ਫੋਰਸ ਨੈਸ਼ਨਲ ਹਾਈਵੇਅ ‘ਤੇ ਸਥਿਤ ਖੰਨਾ ‘ਚ ਵੀ ਕੰਮ ਕਰਦੀ ਨਜ਼ਰ ਆਵੇਗੀ। ਐਸਐਸਐਫ ਦੀ ਗੱਡੀ ਅਤੇ ਪੂਰੀ ਟੀਮ ਭੇਜ ਦਿੱਤੀ ਗਈ ਹੈ। ਜਿਸਨੂੰ ਵੀਰਵਾਰ ਨੂੰ ਐਸਐਸਪੀ ਅਮਨੀਤ ਕੌਂਡਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਹ ਫੋਰਸ ਪਿੰਡ ਭਾਦਲਾ ਤੋਂ ਦੋਰਾਹਾ ਵਿਖੇ ਗੁਰਦੁਆਰਾ ਸ੍ਰੀ ਅਤਰਸਰ ਸਾਹਿਬ ਤੱਕ ਕਰੀਬ 30 ਕਿਲੋਮੀਟਰ ਏਰੀਆ ਕਵਰ ਕਰੇਗੀ। ਨੈਸ਼ਨਲ ਹਾਈਵੇਅ ‘ਤੇ ਕਿਸੇ ਵੀ ਵਾਹਨ ਨੂੰ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਓਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਉਦੇਸ਼ ਹੈ ਕਿ ਸੜਕ ਹਾਦਸਿਆਂ ਵਿੱਚ ਜਾਨਾਂ ਬਚਾਈਆਂ ਜਾਣ ਅਤੇ ਹਾਦਸੇ ਘੱਟ ਹੋ ਸਕਣ ਇਸਨੂੰ ਦੇਖਦੇ ਹੋ ਹਰ ਸੰਭਵ ਯਤਨ ਕੀਤੇ ਜਾਣਗੇ।