Connect with us

Punjab

ਸਿਨੇਮਾਘਰਾਂ ‘ਚ ਲੱਗੀ ‘ਖਿਡਾਰੀ’ ਫ਼ਿਲਮ

Published

on

ਗੁਰਨਾਮ ਭੁੱਲਰ, ਕਰਤਾਰ ਚੀਮਾ ਤੇ ਸੁਰਭੀ ਜੋਤੀ ਸਟਾਰਰ ਦੀ ਪੰਜਾਬੀ ਫ਼ਿਲਮ ‘ਖਿਡਾਰੀ’ ਬੀਤੀ ਦਿਨੀ 9 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਦੁਨੀਆ ਭਰ ’ਚ ਵੱਸਦੇ ਪੰਜਾਬੀ ਦਰਸ਼ਕਾਂ ਨੂੰ ਇਸ ਫਿਲਮ ਦਾ ਬਹੁਤ ਹੀ ਇੰਤਜਾਰ ਸੀ। ਇਸ ਫ਼ਿਲਮ ਦੀ ਕਹਾਣੀ ਕੁਸ਼ਤੀ ਦੇ ਆਲੇ-ਦੁਆਲੇ ਘੁੰਮਦੀ ਹੈ| ਜਿਸ ਲਈ ਗੁਰਨਾਮ ਭੁੱਲਰ ਨੇ ਅਸਲ ’ਚ ਕੁਸ਼ਤੀ ਸਿੱਖੀ ਹੈ| ਇਹ ਪੰਜਾਬੀ ਫ਼ਿਲਮ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ| ਫ਼ਿਲਮ ਦੀ ਸਟਾਰਕਾਸਟ ਦੀ ਮਿਹਨਤ ਅੱਜ ਰੰਗ ਲੈ ਆਈ ਹੈ| ਇਸ ਫਿਲਮ ਨੂੰ ਫੈਨਸ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ|