Punjab
ਵਿਆਹ ਦੇ ਬਹਾਨੇ ਨਾਬਾਲਗ ਨੂੰ ਕੀਤਾ ਕਿਡਨੈਪ

ਫ਼ਿਰੋਜ਼ਪੁਰ 3 ਨਵੰਬਰ 2023 : ਪੁਲਸ ਦੇ ਵਲੋਂ ਵਿਆਹ ਦੇ ਬਹਾਨੇ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਨੌਜਵਾਨ ਅਤੇ ਉਸ ਦੇ ਮਾਪਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਲਾਪਤਾ ਲੜਕੀ ਦੀ ਮਾਂ ਨੇ ਥਾਣਾ ਸਦਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਲੜਕੀ ਪਿੰਡ ਦੇ ਸਰਕਾਰੀ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਹੈ। 4 ਦਿਨ ਪਹਿਲਾਂ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਈ ਸੀ ਪਰ ਘਰ ਵਾਪਸ ਨਹੀਂ ਆਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਜਗਸੀਰ ਗੋਰੀ ਪਿੰਡ ਕਿਲਚੇ ਦਾ ਇੱਕ ਨੌਜਵਾਨ ਉਸ ਦੀ ਲੜਕੀ ਨੂੰ ਵਿਆਹ ਦੇ ਬਹਾਨੇ ਅਗਵਾ ਕਰਕੇ ਲੈ ਗਿਆ ਸੀ ਅਤੇ ਇਸ ਕੰਮ ਵਿੱਚ ਉਸ ਦੇ ਪਿਤਾ ਖੇਮਾ ਸਿੰਘ ਅਤੇ ਮਾਤਾ ਜੰਗੀਰ ਕੌਰ ਨੇ ਉਸ ਦਾ ਸਾਥ ਦਿੱਤਾ ਸੀ। ਏ.ਐਸ.ਆਈ ਰਾਜਵੰਤ ਕੌਰ ਨੇ ਦੱਸਿਆ ਕਿ ਤਿੰਨਾਂ ਖ਼ਿਲਾਫ਼ ਪਰਚਾ ਦਰਜ ਕਰਕੇ ਲਾਪਤਾ ਲੜਕੀ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।