Punjab
ਸਕੂਲ ਵੈਨ ‘ਚੋਂ ਬੱਚੀ ਨੂੰ ਚੁੱਕ ਕੇ ਭੱਜਿਆ ਪਿਤਾ, ਜਾਣੋ

ਲੁਧਿਆਣਾ 9 ਸਤੰਬਰ 2023 : ਮਾਇਆਪੁਰੀ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ।ਜਦੋ ਸਕੂਲ ਬੱਸ ਤੋਂ ਹੇਠਾਂ ਉਤਰੀ 5 ਸਾਲਾ ਬੱਚੀ ਨੂੰ ਇਕ ਵਿਅਕਤੀ ਉਸ ਨੂੰ ਚੁੱਕ ਕੇ ਭੱਜ ਜਾਂਦਾ ਹੈ । ਲੜਕੀ ਦਾ ਪਰਿਵਾਰ ਅਤੇ ਬੱਸ ਕੰਡਕਟਰ ਉਸ ਦੇ ਪਿੱਛੇ ਭੱਜੇ। ਕਾਰ ਸਵਾਰਾਂ ਨੇ ਕੰਡਕਟਰ ਦੀ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੀੜਤ ਪਰਿਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਟਿੱਬਾ ਅਧੀਨ ਪੈਂਦੇ ਸੁਭਾਸ਼ ਨਗਰ ਚੌਕੀ ਦੀ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੇ ਨਾਨੇ ਬਲਵਿੰਦਰ ਨੇ ਦੱਸਿਆ ਕਿ ਉਸ ਦੀ ਲੜਕੀ ਕਾਜਲ ਰਾਣਾ ਦਾ ਵਿਆਹ 2019 ਵਿੱਚ ਕਰਨਾਲ ਦੇ ਅੰਕਿਤ ਰਾਣਾ ਨਾਲ ਹੋਇਆ ਸੀ। ਉਹ ਆਪਣੇ ਪਤੀ ਨਾਲ ਵਿਦੇਸ਼ ਰਹਿੰਦੀ ਸੀ। ਉਥੇ ਉਸ ਦਾ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ। ਤਾਂ ਕਾਜਲ ਨੇ 2021 ‘ਚ ਅੰਕਿਤ ਖਿਲਾਫ ਅਦਾਲਤ ‘ਚ ਕੇਸ ਦਾਇਰ ਕੀਤਾ ਸੀ। ਉਹ ਆਪਣੀ ਬੇਟੀ ਆਰਾਧਿਆ ਦਾ ਪਾਲਣ-ਪੋਸ਼ਣ ਖੁਦ ਕਰਨਾ ਚਾਹੁੰਦੀ ਹੈ।
ਆਰਾਧਿਆ ਜਦੋਂ ਸਕੂਲ ਵੈਨ ਤੋਂ ਉਤਰੀ ਤਾਂ ਉਸ ਦੀ ਦਾਦੀ ਉਸ ਨੂੰ ਲੈਣ ਲਈ ਜਾ ਰਹੀ ਸੀ। ਇਸੇ ਦੌਰਾਨ ਉਸ ਦਾ ਜਵਾਈ ਅੰਕਿਤ ਰਾਣਾ ਆਇਆ ਅਤੇ ਲੜਕੀ ਨੂੰ ਲੈ ਕੇ ਭੱਜ ਗਿਆ। ਉਸ ਦੇ ਸਾਥੀ ਕੁਝ ਦੂਰੀ ’ਤੇ ਕਾਰ ਵਿੱਚ ਮੌਜੂਦ ਸਨ। ਕੰਡਕਟਰ ਨੇ ਮਾਇਆਪੁਰੀ ਤੱਕ ਕਾਰ ਦਾ ਪਿੱਛਾ ਕੀਤਾ। ਉਸ ਨੇ ਖਿੜਕੀ ‘ਤੇ ਹੱਥ ਰੱਖ ਕੇ ਕਾਰ ਰੋਕ ਦਿੱਤੀ। ਕਾਰ ‘ਚ ਸਵਾਰ ਵਿਅਕਤੀਆਂ ਨੇ ਕੰਡਕਟਰ ‘ਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਅੰਕਿਤ ਆਪਣੀ ਬੇਟੀ ਸਮੇਤ ਫਰਾਰ ਹੋ ਗਿਆ। ਦੂਜੇ ਪਾਸੇ ਚੌਕੀ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।