Connect with us

Sports

ਜਾਣੋ ਕਿਸ ਕ੍ਰਿਕਟਰ ਨਾਲ ਲੋਕਾਂ ਨੇ ਕੀਤੀ ਸੀ ਕੁੱਟਮਾਰ

Published

on

ishan kishan

ਸ਼ਿਖਰ ਧਵਨ ਦੀ ਅਗਵਾਈ ’ਚ ਟੀਮ ਇੰਡੀਆ ਸ਼੍ਰੀਲੰਕਾ ਦੌਰੇ ’ਤੇ ਜਾਣ ਨੂੰ ਤਿਆਰ ਹੈ। ਟੀਮ ਇੰਡੀਆ ਨੂੰ ਇੱਥੇ ਤਿੰਨ ਵਨ-ਡੇ ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਸੀਨੀਅਰ ਖਿਡਾਰੀਆਂ ਦੇ ਇੰਗਲੈਂਡ ਦੌਰੇ ’ਤੇ ਹੋਣ ਦੇ ਕਾਰਨ ਯੁਵਾ ਖਿਡਾਰੀਆਂ ਨੂੰ ਦੌਰੇ ਲਈ ਚੁਣਿਆ ਗਿਆ ਹੈ। ਰਾਹੁਲ ਦ੍ਰਾਵਿੜ ਟੀਮ ਦੇ ਕੋਚ ਬਣਾਏ ਗਏ ਹਨ। ਟੀਮ ’ਚ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੂੰ ਵੀ ਜਗ੍ਹਾ ਮਿਲੀ ਹੈ। ਉਹ ਸ਼੍ਰੀਲੰਕਾ ’ਚ ਵਨ-ਡੇ ਡੈਬਿਊ ਕਰ ਸਕਦੇ ਹਨ। ਟੀ-20 ਡੈਬਿਊ ’ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। 22 ਸਾਲ ਦੇ ਈਸ਼ਾਨ ਕਿਸ਼ਨ ਨੂੰ ਮਾਰਚ ’ਚ ਇੰਗਲੈਂਡ ਦੇ ਖ਼ਿਲਾਫ਼ ਟੀ-20 ਸੀਰੀਜ਼ ’ਚ ਕੌਮਾਂਤਰੀ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ। ਪਹਿਲੇ ਹੀ ਮੈਚ ’ਚ ਅਰਧ ਸੈਂਕੜਾ ਲਾ ਕੇ ਉਨ੍ਹਾਂ ਨੇ ਖ਼ੁਦ ਨੂੰ ਸਾਬਤ ਕਰ ਦਿੱਤਾ ਸੀ ਪਰ ਉਨ੍ਹਾਂ ਨਾਲ ਪੰਜ ਸਾਲ ਪਹਿਲਾਂ ਅਜਿਹੀ ਘਟਨਾ ਹੋਈ ਸੀ ਜਿਸ ਨੂੰ ਉਹ ਯਾਦ ਨਹੀਂ ਕਰਨਾ ਚਾਹੁਣਗੇ। 2016 ’ਚ ਉਨ੍ਹਾਂ ਨੇ ਪਟਨਾ ’ਚ ਆਪਣੀ ਕਾਰ ਨਾਲ ਇਕ ਆਟੋ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਗ਼ੁੱਸੇ ’ਚ ਆਏ ਲੋਕਾਂ ਨੇ ਉਨ੍ਹਾਂ ਨੂੰ ਕੁੱਟ ਦਿੱਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ ਸਨ। ਇਹ ਮਾਮਲਾ ਪੁਲਸ ਤਕ ਵੀ ਪਹੁੰਚਿਆ ਸੀ। ਸ਼੍ਰੀਲੰਕਾ ’ਚ ਵਨ-ਡੇ ਮੁਕਾਬਲੇ 13 ਜੁਲਾਈ, 16 ਤੇ 18 ਜੁਲਾਈ, ਜਦਕਿ ਟੀ-20 ਮੁਕਾਬਲੇ 21 ਜੁਲਾਈ, 23 ਤੇ 25 ਜੁਲਾਈ ਨੂੰ ਹੋਣਗੇ।

ਟੀ-20 ਕੌਮਾਂਤਰੀ ’ਚ ਸ਼ਾਨਦਾਰ ਸ਼ੁਰੂਆਤ ਦੇ ਬਾਅਦ ਮੁੰਬਈ ਇੰਡੀਅਨਜ਼ ਦੇ ਇਸ ਅਹਿਮ ਖਿਡਾਰੀ ਨੂੰ ਸ਼੍ਰੀਲੰਕਾ ਦੌਰੇ ’ਤੇ ਵਨ-ਡੇ ਟੀਮ ’ਚ ਮੌਕਾ ਮਿਲ ਸਕਦਾ ਹੈ। ਈਸ਼ਾਨ ਕਿਸ਼ਨ ਨੇ 77 ਲਿਸਟ ਏ ਮੈਚ ’ਚ 37 ਦੀ ਔਸਤ ਨਾਲ 2549 ਦੌੜਾਂ ਬਣਾਈਆਂ ਹਨ। ਇਸ ’ਚ ਉਨ੍ਹਾਂ ਨੇ 4 ਸੈਂਕੜੇ ਤੇ 12 ਅਰਧ ਸੈਂਕੜੇ ਜੜੇ ਹਨ। ਓਵਰਆਲ ਟੀ-20 ਕਰੀਅਰ ਦੀ ਗੱਲ ਕਰੀਏ ਤਾਂ ਈਸ਼ਾਨ ਨੇ 102 ਮੈਚ ’ਚ 28 ਦੀ ਔਸਤ ਨਾਲ 2505 ਦੌੜਾਂ ਬਣਾਈਆਂ ਹਨ। ਇਸ ’ਚ 2 ਸੈਂਕੜੇ ਤੇ 13 ਅਰਧ ਸੈਂਕੜੇ ਵੀ ਲਾਏ ਗਏ ਹਨ। ਫ਼ਰਸਟ ਕਲਾਸ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 44 ਮੈਚ ’ਚ 38 ਦੀ ਔਸਤ ਨਾਲ 2665 ਦੌੜਾਂ ਬਣਾਈਆਂ ਹਨ ਜਿਸ ’ਚ 5 ਸੈਂਕੜੇ ਤੇ 15 ਅਰਧ ਸੈਂਕੜੇ ਜੜੇ ਹਨ।