Punjab
ਕਿਸਾਨਾਂ ਦੀ ਹਮਾਇਤ ਲਈ ਲੱਖਾ ਸਿਧਾਣਾ ਪਹੁੰਚੇ ਖਨੌਰੀ ਬਾਰਡਰ

15 ਫ਼ਰਵਰੀ 2024: ਕਿਸਾਨਾਂ ਦੀ ਹਮਾਇਤ ਕਰਨ ਲਈ ਲੱਖਾ ਸਿਧਾਣਾ ਖਨੌਰੀ ਬਾਰਡਰ ਪਹੁੰਚੇ ਹੋਏ ਹਨ| ਅੱਥਰੂ ਗੈਸ ਦੇ ਧੂੰਏਂ ਤੋਂ ਬਚਣ ਲਈ ਲੱਖਾ ਸਿਧਾਣਾ ਨੇ ਆਪਣੇ ਚਿਹਰੇ ‘ਤੇ ਪੇਸਟ ਲਗਾਇਆ ਹੈ| ਸਿਧਾਣਾ ਨੇ ਨੌਜਵਾਨਾਂ ਨੂੰ ਰਣਨੀਤੀ ਬਣਾ ਕੇ ਅੱਗੇ ਵਧਣ ਦੀ ਅਪੀਲ ਕੀਤੀ,ਸਿਧਾਣਾ ਨੇ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਹੰਗਾਮਾ ਕਰਨ ਨਾਲ ਸਾਡਾ ਲਗਾਤਾਰ ਨੁਕਸਾਨ ਹੀ ਹੋ ਰਿਹਾ ਹੈ। ਹਰ ਰੋਜ਼ ਕਈ ਕਿਸਾਨ ਜ਼ਖਮੀ ਹੋ ਰਹੇ ਹਨ, ਇਸ ਕਾਰਨ ਸਾਨੂੰ ਰਣਨੀਤੀ ਬਣਾ ਕੇ ਹੀ ਅੱਗੇ ਵਧਣ ਦਾ ਫਾਇਦਾ ਹੈ।
Continue Reading