Punjab
ਅੰਮ੍ਰਿਤਸਰ ਏਅਰਪੋਰਟ ‘ਤੇ ਬਰਾਮਦ ਹੋਇਆ ਲੱਖਾਂ ਦਾ ਸੋਨਾ

AMRITSAR:: ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਾਹਜਹਾਂ ਤੋਂ ਅੰਮ੍ਰਿਤਸਰ ਪੁੱਜੀ ਇੰਡੀਗੋ ਫਲਾਈਟ ਦੀ ਛਾਣਬੀਣ ਦੌਰਾਨ 700 ਗ੍ਰਾਮ ਸੋਨਾ ਬਰਾਮਦ ਹੋਇਆ ਹੈ।ਜਾਣਕਾਰੀ ਅਨੁਸਾਰ ਤਸਕਰਾਂ ਨੇ ਬੜੀ ਹੁਸ਼ਿਆਰੀ ਨਾਲ ਫਲਾਈਟ ਦੇ ਵਾਸ਼ਰੂਮ ਦੇ ਅੰਦਰ ਸੋਨਾ ਟੰਗ ਦਿੱਤਾ ਸੀ ਅਤੇ ਇਸ ਦੇ ਨਾਲ ਇਕ ਇਲੈਕਟ੍ਰਾਨਿਕ ਯੰਤਰ ਵੀ ਲਗਾਇਆ ਹੋਇਆ ਸੀ ਪਰ ਕਸਟਮ ਵਿਭਾਗ ਦੀ ਕਰੜੀ ਨਜ਼ਰ ਤੋਂ ਤਸਕਰ ਬਚ ਨਹੀਂ ਸਕੇ।
ਮਿਲੀ ਜਾਣਕਾਰੀ ਅਨੁਸਾਰ ਫਲਾਈਟ ਵਿਚੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇੰਡੀਗੋ ਦੇ ਸਟਾਫ ਦੀ ਮਦਦ ਨਾਲ ਇਕ ਪੈਕੇਟ ਬਰਾਮਦ ਕੀਤਾ ਹੈ|