Uncategorized
ਦੁਕਾਨ ‘ਚ ਲੱਗੀ ਭਿਆਨਕ ਅੱਗ, ਹੋਇਆ 30 ਲੱਖ ਦਾ ਨੁਕਸਾਨ
ਇਸ ਮੌਕੇ ਤੇ ਪ੍ਰਤੱਖ ਦਰਸ਼ੀ ਸੀਨੀਅਰ ਕੌਂਸਲਰ ਦਲੀਪ ਕੁਮਾਰ ਬਿੱਟੂ ਨੇ ਕਿਹਾ ਕਿ ਜਦੋਂ ਅੱਗ ਲੱਗੀ ਮੈਂ ਨਾਲ ਦੇ ਨਾਲ ਰੈਸਟੋਰੈਂਟ ਦੇ ਮਾਲਕਾਂ ਨੂੰ ਫੋਨ ਕੀਤਾ ਅਤੇ ਮੌਕੇ ਤੇ ਪਹੁੰਚ ਕੇ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ। ਪਰ ਫਿਰ ਵੀ ਇਹ ਬਹੁਤ ਵੱਡਾ ਨੁਕਸਾਨ ਹੋਇਆ।

ਨਾਭਾ, 05 ਸਤੰਬਰ (ਭੁਪਿੰਦਰ ਸਿੰਘ): ਨਾਭਾ ਦੇ ਪਟਿਆਲਾ ਗੇਟ ਵਿਖੇ ਮਸ਼ਹੂਰ ਚਾਈਨੀਜ਼ ਤੜਕਾ ਰੈਸਟੋਰੈਂਟ ਵਿੱਚ ਅਚਾਨਕ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਣ ਨਾਲ ਖ਼ੌਫ-ਨਾਕ ਮਾਹੌਲ ਪੈਦਾ ਹੋ ਗਿਆ। ਜਦੋਂ ਰੈਸਟੋਰੈਂਟ ਦੇ ਅੰਦਰ ਅੱਗ ਲੱਗੀ ਤਾਂ ਰੈਸਟੋਰੈਂਟ ਬੰਦ ਸੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਜੇਕਰ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ ਤੇ ਨਾ ਪਹੁੰਚੀਆਂ ਹੁੰਦੀਆਂ ਤਾਂ ਆਲੇ-ਦੁਆਲੇ ਦੀਆਂ ਦੁਕਾਨਾਂ ਵੀ ਇਸ ਅੱਗ ਦੀ ਚਪੇਟ ਵਿੱਚ ਆ ਜਾਂਦੀਆਂ।
ਇਸ ਮੌਕੇ ਤੇ ਚਾਈਨੀਸ ਤੜਕਾ ਰੈਸਟੋਰੈਂਟ ਦੇ ਮਾਲਕ ਵਿਨੇ ਛਤਵਾਲ ਨੇ ਕਿਹਾ ਕਿ ਜਿੱਥੇ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਕੰਮ ਕਾਰ ਠੱਪ ਪਏ ਸੀ ਉੱਤੋਂ ਇਹ ਵੱਡਾ ਨੁਕਸਾਨ ਅੱਗ ਲੱਗਣ ਦੇ ਨਾਲ ਹੋ ਗਿਆ। ਇਸਦੇ ਨਾਲ ਹੀ ਕਿਹਾ ਕਿ ਮੇਰਾ 30 ਲੱਖ ਦਾ ਨੁਕਸਾਨ ਹੋਇਆ ਹੈ। ਜਿਸਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ।
ਇਸ ਮੌਕੇ ਤੇ ਪ੍ਰਤੱਖ ਦਰਸ਼ੀ ਸੀਨੀਅਰ ਕੌਂਸਲਰ ਦਲੀਪ ਕੁਮਾਰ ਬਿੱਟੂ ਨੇ ਕਿਹਾ ਕਿ ਜਦੋਂ ਅੱਗ ਲੱਗੀ ਮੈਂ ਨਾਲ ਦੇ ਨਾਲ ਰੈਸਟੋਰੈਂਟ ਦੇ ਮਾਲਕਾਂ ਨੂੰ ਫੋਨ ਕੀਤਾ ਅਤੇ ਮੌਕੇ ਤੇ ਪਹੁੰਚ ਕੇ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ। ਪਰ ਫਿਰ ਵੀ ਇਹ ਬਹੁਤ ਵੱਡਾ ਨੁਕਸਾਨ ਹੋਇਆ।
Continue Reading