Punjab
ਫਟਕੜੀ ਨਾਲ ਕਿਹੜੇ-ਕਿਹੜੇ ਹੁੰਦੇ ਹਨ ਫਾਇਦੇ, ਜਾਣੋ

ਬਹੁਤ ਸਾਰੇ ਲੋਕਾਂ ਨੇ ਫਟਕੜੀ ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਫਟਕੜੀ ਦਾ ਇਹ ਉਪਾਅ ਕੋਈ ਨਵਾਂ ਨਹੀਂ ਹੈ। ਫਟਕੜੀ ਦੀ ਵਰਤੋਂ ਕਈ ਅਜਿਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਪਿਛਸੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ। ਦਰਅਸਲ, ਫਟਕੜੀ ਕਈ ਤਰੀਕਿਆਂ ਨਾਲ ਸਾਡੇ ਲਈ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫਟਕੜੀ ਦੇ ਕੀ-ਕੀ ਫਾਇਦੇ ਹਨ।
ਫਟਕੜੀ ਦੇ ਇਕ ਵੱਡੇ ਟੁਕੜੇ ਨੂੰ ਪਾਣੀ ਵਿਚ ਡੁੱਬੋ ਕੇ ਚਿਹਰੇ ’ਤੇ ਹਲਕੇ ਹੱਥਾਂ ਨਾਲ ਮਲੋ। ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ। ਫਟਕੜੀ ਦੀ ਵਰਤੋਂ ਨਾਲ ਨਾ ਸਿਰਫ ਚਿਹਰੇ ਦੀ ਰੰਗਤ ਨਿਖਰਦੀ ਹੈ ਸਗੋਂ ਵਾਲ ਵੀ ਲੰਬੇ ਹੁੰਦੇ ਹਨ। ਹਫਤੇ ਵਿਚ ਇਕ ਤੋਂ ਦੋ ਵਾਰ ਕੋਸੇ ਪਾਣੀ ਵਿਚ ਫੱਟਕਰੀ ਪਾਊਡਰ ਅਤੇ ਕੰਡੀਸ਼ਨਰ ਨੂੰ ਮਿਲਾ ਕੇ ਵਾਲਾਂ ’ਤੇ ਲਗਾਓ। ਫਿਰ 20 ਮਿੰਟ ਬਾਅਦ ਸਿਰ ਧੋ ਲਓ।
ਫਟਕੜੀ ਨੂੰ ਕਈ ਚਮੜੀ ਸੰਬੰਧੀ ਸਮੱਸਿਆਵਾਂ ਵਿਚ ਵੀ ਵਰਤਿਆ ਜਾਂਦਾ ਹੈ। ਇਹ ਨਾ ਸਿਰਫ ਖੂਬਸੂਰਤ ਬਣਾਉਂਦੀ ਹੈ ਸਗੋਂ ਵਾਲਾਂ ਨੂੰ ਕਾਲਾ ਅਤੇ ਸੰਘਣਾ ਬਣਾਉਣ ਵਿਚ ਵੀ ਮਦਦਗਾਰ ਸਾਬਤ ਹੁੰਦੀ ਹੈ। ਫਟਕੜੀਦੀ ਰੋਜ਼ਾਨਾ ਵਰਤੋਂ ਨਾਲ ਚਿਹਰੇ ਦੀ ਰੰਗਤ ਨਿਖਰਦੀ ਹੈ। ਇਸ ਲਈ ਪਹਿਲਾਂ ਤੁਸੀਂ ਚਿਹਰੇ ਨੂੰ ਪਾਣੀ ਨਾਲ ਧੋ ਲਓ। ਫਿਰ ਇਸ ਫਟਕੜੀ ਲਓ ਅਤੇ ਪਾਣੀ ਵਿਚ ਗਿੱਲਾ ਕਰਕੇ ਚਿਹਰੇ ’ਤੇ ਰਗੜੋ। ਚਿਹਰੇ ਨੂੰ ਧੋ ਕੇ ਮੋਈਸਚਰਾਈਜ਼ਰ ਕਰੋ।
ਸਾਧੇ ਕੱਪ ਪਾਣੀ ਨਾਲ ਦੋ ਚਮੱਚ ਫਟਕੜੀ ਪਾਊਡਰ ਮਿਲਾ ਕੇ ਸਨਬਰਨ ਵਾਲੀ ਥਾਂ ’ਤੇ ਲਗਾਓ। ਕੁਝ ਦਿਨਾਂ ਤੱਕ ਇਸ ਪ੍ਰਕਿਰਿਆ ਦੀ ਵਰਤੋਂ ਕਰੋ। ਸਨਬਰਨ ਤੋਂ ਛੁਟਕਾਰਾ ਮਿਲੇਗਾ। ਚਿਹਰੇ ’ਤੇ ਝੁਰੜੀਆਂ ਦਿਖਾਈ ਦੇ ਰਹੀਆਂ ਹਨ ਤਾਂ ਫਟਕੜੀ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਮਿਲੇਗਾ। ਜੇ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਫਟਕੜੀ ਦੀ ਵਰਤੋਂ ਕਰੋ। ਫਟਕੜੀ ਦਾ ਚੂਰਨ ਬਣਾ ਕੇ ਨਹਾਉਣ ਤੋਂ ਪਹਿਲਾਂ ਇਸ ਨੂੰ ਪਾਣੀ ਵਿਚ ਪਾ ਲਓ। ਇਸ ਪਾਣੀ ਨਾਲ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਵੇਗੀ।