Health
‘ਸੌਂਫ’ ਜਾਣੋਂ ਇਸਤੋਂ ਹੋਣ ਵਾਲੇ ਫਾਇਦੇ

ਸੌਂਫ ‘ਚ ਕਈ ਪੋਸ਼ਤ ਤੱਤ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ‘ਚ ਮਦਦ ਕਰਦੇ ਹਨ। ਸੌਂਫ ਖਾਣ ਨਾਲ ਯਾਦਸ਼ਕਤੀ ਵੱਧਦੀ ਹੈ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ। ਸੌਂਫ ‘ਚ ਆਇਰਨ,ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਹੁੰਦੇ ਹਨ, ਜੋ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ। ਢਿੱਡ ਦੇ ਲਈ ਸੌਂਫ ਬਹੁਤ ਲਾਭਦਾਇਕ ਹੈ, ਇਹ ਢਿੱਡ ਦੀਆ ਬਿਮਾਰੀਆਂ ਨੂੰ ਦੂਰ ਰੱਖਣ ਤੇ ਸਾਫ ਰੱਖਣ ਦੇ ‘ਚ ਸਹਾਇਤਾ ਕਰਦੀ ਹੈ। ਸੌਂਫ ਖਾਣ ਨਾਲ ਐਸੀਡਿਟੀ ਅਤੇ ਢਿੱਡ ‘ਚ ਗੈਸ ਨਹੀਂ ਬਣਦੀ
ਸੌਂਫ ਦੀ ਚਾਹ ਪੀਣਾ ਹੈ। ਇਸ ਲਈ ਦੋ ਚਮਚੇ ਪੀਸੀ ਹੋਈ ਸੌਂਫ ਨੂੰ ਇਕ ਕੱਪ ਪਾਣੀ ‘ਚ ਪਾ ਕੇ ਉਬਾਲੋ। ਹੁਣ ਇਸ ‘ਚ ਚਾਹ ਦਾ ਪਾਊਡਰ, ਥੋੜ੍ਹਾ ਗੁੜ ਅਤੇ ਇਕ ਚੌਥਾਈ ਦੁੱਧ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਛਾਣ ਕੇ ਪੀਓ। ਤੁਹਾਨੂੰ ਤੁਰੰਤ ਗੈਸ ਅਤੇ ਅਪਚ ਤੋਂ ਰਾਹਤ ਮਿਲੇਗੀ।