Connect with us

Health

ਛੋਟੀ ਇਲਾਇਚੀ ਤੇ ਵੱਡੀ ਇਲਾਇਚੀ ਖਾਣ ਨਾਲ ਇੰਨ੍ਹਾਂ ਬਿਮਾਰੀਆਂ ਤੋਂ ਮਿਲੇਗੀ ਰਾਹਤ

Published

on

ਪੰਜਾਬ: ਛੋਟੀ ਇਲਾਇਚੀ ਨਾਲ ਗੈਸ, ਬਲਗਮ, ਬਵਾਸੀਰ, ਟੀ.ਵੀ, ਗਲੇ ਦੀਆਂ ਸਮੱਸਿਆਵਾਂ, ਪਿਸ਼ਾਬ ਦੀ ਜਲਣ, ਪਥਰੀ ਜਿਹੀਆਂ ਸਮੱਸਿਆਵਾਂ ਠੀਕ ਕੀਤੇ ਜਾ ਸਕਦੀਆਂ ਹਨ।

ਵੱਡੀ ਇਲਾਇਚੀ ਦੇ ਨਾਲ ਪਾਚਣ ਦੀਆਂ ਸਮੱਸਿਆਵਾਂ, ਕਫ, ਪੀਤੇ ਦੀਆਂ ਸਮੱਸਿਆ, ਖ਼ੂਨ ਦੀਆਂ ਸਮੱਸਿਆਵਾਂ, ਦਿਲ ਦੀਆਂ ਸਮੱਸਿਆਵਾਂ, ਉਲਟੀ,ਜਲਣ, ਮੂੰਹ ਦਾ ਦਰਦ ਅਤੇ ਸਿਰਦਰਦ ਦੂਰ ਕੀਤਾ ਜਾ ਸਕਦਾ ਹੈ। 

  1. ਜੇਕਰ ਤੁਹਾਡੇ ਮੂੰਹ ਵਿੱਚੋਂ ਬਹੁਤ ਜ਼ਿਆਦਾ ਬਦਬੂ ਦੀ ਸਮੱਸਿਆ ਰਹਿੰਦੀ ਹੈ, ਤਾਂ ਫਿਰ ਇਲਾਇਚੀ ਤੁਹਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਰੋਜ਼ਾਨਾ ਦੋ ਇਲਾਇਚੀ ਖਾਣ ਨਾਲ ਮੂੰਹ ਵਿੱਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ ।
  2. ਜੇ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਇਲਾਇਚੀ ਚਬਾ ਕੇ ਖਾਓ। ਇਸ ਨਾਲ ਸਰੀਰ ਮਜ਼ਬੂਤ ਹੋ ਜਾਵੇਗਾ, ਕਿਉਂਕਿ ਇਲਾਇਚੀ ਅੰਦਰ ਪੋਟਾਸ਼ੀਅਮ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ।
  3. ਇਲਾਇਚੀ ਵਿਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਜਿਹੇ ਖਣਿਜ ਤੱਤ ਮੌਜੂਦ ਹੁੰਦੇ ਹਨ। ਇਸ ਲਈ ਇਲਾਇਚੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ ਅਤੇ ਜਿਸ ਨਾਲ ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ।
  4. ਬਹੁਤ ਵਾਰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ, ਜਿਸ ਨਾਲ ਸਰੀਰ ਵਿੱਚ ਬਹੁਤ ਸਾਰੇ ਬਦਲਾਅ ਆਉਣ ਲੱਗਦੇ ਹਨ। ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ, ਤਾਂ ਰੋਜ਼ਾਨਾ ਸਵੇਰੇ ਖਾਲੀ ਢਿੱਡ ਦੋ ਇਲਾਇਚੀ ਚਬਾ ਕੇ ਖਾ ਲਓ। ਇਸ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਇਲਾਇਚੀ ਵਿਚ ਫਾਈਬਰ ਪਾਇਆ ਜਾਂਦਾ ਹੈ, ਜੋ ਭੁੱਖ ਵਧਾਉਣ ਲਈ ਚੰਗਾ ਹੁੰਦਾ ਹੈ।
  5. ਜੇਕਰ ਤੁਸੀਂ ਵੀ ਆਪਣਾ ਬੈਲੀ ਫੈਟ ਘੱਟ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ ਸਵੇਰੇ ਖਾਲੀ ਢਿੱਡ ਦੋ ਇਲਾਇਚੀ ਚਬਾ ਕੇ ਖਾਓ ਅਤੇ ਇਸ ਨਾਲ ਗਰਮ ਪਾਣੀ ਪੀ ਲਓ। ਤੁਹਾਡਾ ਫੈਟ ਬਹੁਤ ਜਲਦ ਘੱਟ ਹੋ ਜਾਵੇਗਾ। ਇਲਾਇਚੀ ’ਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਸੋਡੀਅਮ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਵਧੇ ਹੋਏ ਮੋਟਾਪੇ ਨੂੰ ਕੰਟਰੋਲ ਕਰਨ ਵਿੱਚ ਲਾਭਕਾਰੀ ਹੁੰਦਾ ਹੈ ।
  6. ਹਰੀ ਇਲਾਇਚੀ ਖਾਣ ਨਾਲ ਫੇਫੜਿਆਂ ਵਿੱਚ ਖ਼ੂਨ ਦਾ ਸੰਚਾਰ ਤੇਜ਼ ਗਤੀ ਨਾਲ ਹੋਣ ਲੱਗਦਾ ਹੈ। ਇਸ ਨਾਲ ਸਾਹ ਦੀਆਂ ਸਮੱਸਿਆਵਾਂ ਜਿਵੇਂ ਅਸਥਮਾ, ਤੇਜ਼ ਜ਼ੁਕਾਮ, ਖੰਘ ਜਿਹੇ ਰੋਗ ਠੀਕ ਹੋ ਜਾਂਦੇ ਹਨ। ਆਯੁਰਵੇਦ ਵਿੱਚ ਇਲਾਇਚੀ ਨੂੰ ਗਰਮ ਤਸੀਰ ਵਾਲੀ ਮੰਨਿਆ ਜਾਂਦਾ ਹੈ। ਇਹ ਬਲਗਮ ਅਤੇ ਕਫ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ ।
Continue Reading