Governance
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਾਰੀ ਕੀਤੇ 657 ਨਵੇਂ ਕਮਿਊਨਟੀ ਸਿਹਤ ਅਧਿਕਾਰੀਆਂ ਦੇ ਨਿਯੁਕਤੀ ਪੱਤਰ।
ਚੰਡੀਗੜ੍ਹ,17 ਮਾਰਚ: ਸਿਹਤ ਮੰਤਰੀ ਬਲਬੀਰ ਸਿੱਧੂ ਨੇ 657 ਕਮਿਊਨਟੀ ਸਿਹਤ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ
ਇਸ ਸੰਬੰਧੀ ਜਾਣਕਾਰੀ
ਦਿੰਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਮਰੀਜ਼ਾਂ ਨੂੰ ਉਹਨਾਂ ਦੇ ਦਰਵਾਜ਼ੇ ਤੇ ਖਾਸਕਰ ਦਿਹਾਤੀ
ਖੇਤਰਾਂ ‘ਚ ਸਿਹਤ ਸੇਵਾਵਾਂ
ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਸੂਬੇ ਦੇ ਸਾਰੇ 2950 ਉਪ ਕੇਂਦਰਾਂ ਨੂੰ
ਸਿਹਤ ਤੇ ਤੰਦਰੁਸਤੀ ਕੇਂਦਰਾਂ ‘ਚ ਤਬਦੀਲ ਕਰੇਗੀ ।
ਇਹ ਸੇਵਾਵਾਂ
ਐੱਚਡਬਲਯੂਸੀ ‘ਚ ਕਮਿਊਨਟੀ ਹੈਲਥ ਅਫ਼ਸਰ ਦੇ ਨਾਲ ਨਾਲ ਮਲਟੀਪਰਪਜ਼ ਹੈਲਥ ਵਰਕਰਾਂ ਤੇ
ਐਚਐੱਸਡਬਲਯੂਸੀ ‘ਚ ਰੱਖੀਆਂ ਆਸ਼ਾ ਦੀ ਟੀਮ ਵੱਲੋਂ ਦਿੱਤੀਆਂ ਜਾਣਗੀਆਂ
ਉਹਨਾਂ ਕਿਹਾ ਕਿ ਹੁਣ
ਸੂਬੇ’ਚ 1582 ਸੀ.ਐਚ.ਓਜ਼ ਦਾ ਇੱਕ ਸਰੋਵਰ ਹੈ ਕਿ ਜੋ ਕਿ ਐਚ ਡਬਲਯੂ ਸੀ ਸਬ-ਸੈਂਟਰਾਂ
ਵਿੱਚ ਕੰਮ ਕਰ ਰਿਹਾ ਹੈ ਜਦੋਂ ਕਿ ਸੂਬੇ ‘ਚ ਕੁੱਲ 1365 ਸਿਹਤ ਤੇ
ਤੰਦਰੁਸਤੀ ਕੇਂਦਰ ਪਹਿਲਾਂ ਹੀ ਚਾਲੂ ਹਨ ਤੇ 6 ਮਹਿਨੀਆਂ ਦੀ ਖਾਸ
ਸਿਖਲਾਈ ਪ੍ਰੋਗਰਾਮ ਦੇਣ ਤੋਂ ਬਾਅਦ ਇਹਨਾਂ ਕੇਂਦਰਾਂ ਵਿੱਚ ੯੨੫ ਸੀਐੱਓ ਪਹਿਲਾਂ ਹੀ ਤੈਨਾਤ ਕੀਤੇ
ਗਏ ਹਨ
ਉਹਨਾਂ ਕਿਹਾ ਕਿ
ਸੇਵਾਵਾਂ ਦੀ ਵਧੀਆ ਰੇਂਜ ਨੂੰ ਸਮਰਥਨ ਦੇਣ ਲਈ 27 ਜ਼ਰੂਰੀ ਦਵਾਈਆਂ ਤੇ 6 ਡਾਇਗਨੋਸਟਿਕ ਟੈਸਟ ਇਹਨਾਂ ਸੈਂਟਰਾਂ ‘ਚ ਲੋੜੀਂਦੀ ਮਾਤਰਾ ‘ਚ ਉਪਲੱਬਧ ਕਰਵਾਏ ਜਾ
ਰਹੇ ਹਨ ਤੇ ਲੋਕਾਂ ਦੀ ਲੰਬੀ ਬਿਮਾਰੀ ਜਿਵੇਂ ਹਾਈਪਰਟੈਨਸ਼ਨ, ਸ਼ੂਗਰ, ਦਮਾ ਆਦਿ ਦੀ ਜਾਂਚ ਤੋਂ ਬਾਅਦ ਮੁਫਤ ਦਵਾਈਆਂ
ਮੁਹੱਈਆ ਕਰਦੀਆ ਹਨ।