Connect with us

Punjab

ਪੁੱਤਾਂ ਵਾਂਗ ਪਾਲੀ ਫ਼ਸਲ ਨੁਕਸਾਨੀ ਦੇਖ ਕਿਸਾਨਾਂ ਦੇ ਚੇਹਰੇ ਮੁਰਝਾਏ

Published

on

2 ਫਰਵਰੀ 2024: ਪਿਛਲੇ ਸਮੇਂ ਤੋਂ ਪੈ ਰਹੀ ਬੇਸ਼ੁਮਾਰ ਠੰਡ ਨੇ ਜਿੱਥੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਸੀ ਓਥੇ ਹੀ ਦੋ ਦਿਨਾ ਤੋ ਨਿਕਲੀ ਧੁੱਪ ਨੇ ਲੋਕਾਂ ਦੇ ਚੇਹਰੇ ਤੇ ਰੌਣਕ ਲਿਆ ਦਿੱਤੀ ਸੀ। ਬੀਤੇ ਦਿਨੀਂ ਹੋਈ ਗੜ੍ਹੇਮਾਰੀ ਕਾਰਣ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਉਥੇ ਹੀ ਬੱਸੀ ਪਠਾਣਾਂ ਅਤੇ ਆਲੇ ਦੁਆਲ਼ੇ ਦੇ ਪਿੰਡਾਂ ਦੇ ਕਿਸਾਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਵੀ ਦੇਖੀ ਜਾ ਸਕਦੀ ਹੈ। ਕਿਉਂਕਿ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਇਸ ਵਾਰ ਵੀ ਪੂਰੀ ਤਰਾਂ ਨੁਕਸਾਨੀ ਗਈ ਹੈ

ਜਦੋਂ l ਜਮੀਨੀ ਪੱਧਰ ਤੇ ਜਾ ਕੇ ਦੇਖਿਆ ਤਾਂ ਵੱਖ-ਵੱਖ ਕਿਸਾਨਾਂ ਨੇ ਆਪਣਾ ਦੁੱਖ ਦੱਸਿਆ ਕਿਹਾ ਕਿ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਸਿਰਫ ਕਣਕ ਹੀ ਨਹੀਂ ਸਗੋਂ ਆਲੂ, ਗੋਭੀ, ਸਰ੍ਹੋਂ, ਲਸਣ , ਪਿਆਜ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ ਵੀ ਇਸ ਗੜੇਮਾਰੀ ਕਾਰਨ ਖਤਮ ਹੋ ਗਿਆ। ਉਹਨਾਂ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਕਿਸਾਨੀ ਦੀ ਬਾਂਹ ਨਹੀਂ ਫੜੀ ਚਾਹੇ ਉਹ ਪਸ਼ੂਆਂ ਚ ਫੈਲੀ ਲੰਪੀ ਸਕਿਨ ਬਿਮਾਰੀ ਦੀ ਹੋਵੇ ਜਾਂ ਫਿਰ ਪਿਛਲੇ ਸਮੇਂ ਹੜ੍ਹਾਂ ਕਾਰਣ ਹੋਏ ਫਸਲਾਂ ਦੇ ਨੁਕਸਾਨ ਦੀ ਗੋਦਾਵਰੀ ਵੀ ਹੋਈ ਪਰ ਉਹ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈ। ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਮੁਆਵਜ਼ਾ ਨਹੀਂ ਮਿਲਿਆ। ਕਿਸਾਨੀ ਨੂੰ ਹਰ ਪਾਸੇ ਤੋਂ ਮਾਰ ਪੈ ਰਹੀ ਹੈ। ਕਿਸਾਨਾਂ ਕੋਲ ਇੱਕ ਹੀ ਰਾਸਤਾ ਹੈ ਓਹ ਹੈ ਖੁਦਕੁਸ਼ੀ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਸ ਔਖੇ ਸਮੇਂ ਵਿੱਚ ਕਿਸਾਨਾਂ ਦੀ ਬਾਂਹ ਫੜ੍ਹ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ।