Punjab
ਨਵੇਂ ਮੰਤਰੀਆਂ ਦੀ ਲਿਸਟ ਗਵਰਨਰ ਨੂੰ ਭੇਜੀ

ਚੰਡੀਗੜ੍ਹ: ਪੰਜਾਬ ਕੈਬਨਿਟ ਵਿੱਚ ਅੱਜ 4 ਜੁਲਾਈ ਨੂੰ ਵਾਧਾ ਹੋਣ ਜਾ ਰਿਹਾ ਹੈ। ਇਸੇ ਨੂੰ ਲੈ ਕੇ ਭਗਵੰਤ ਸਰਕਾਰ ਦੇ ਵਲੋਂ 5 ਨਵੇਂ ਮੰਤਰੀਆਂ ਦੀ ਲਿਸਟ ਗਵਰਨਰ ਨੂੰ ਭੇਜ ਦਿੱਤੀ ਹੈ। ਜਾਣਕਾਰੀ ਮੁਤਾਬਿਕ, ਨਵੇਂ ਬਣ ਰਹੇ ਮੰਤਰੀਆਂ ਵਿੱਚ ਅਮਨ ਅਰੋੜਾ, ਡਾ. ਇੰਦਰਬੀਰ ਨਿੱਝਰ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ ਅਤੇ ਫ਼ੌਜਾ ਸਿੰਘ ਸਰਾਰੀ ਸ਼ਾਮਲ ਹਨ। ਨਵੇਂ ਬਣ ਰਹੇ ਮੰਤਰੀ ਸ਼ਾਮ 5 ਵਜੇ ਸਹੁੰ ਚੁੱਕਣਗੇ, ਜਿਨ੍ਹਾਂ ਨੂੰ ਅੱਜ ਪੰਜਾਬ ਕੈਬਨਿਟ ਵਿੱਚ ਥਾਂ ਮਿਲੇਗੀ।
Continue Reading