Corona Virus
Breaking News: ਲਾਕਡਾਊਨ 4.0 ਦੀ ਗਾਇਡਲਾਈਨ ਜਾਰੀ, ਜਾਣੋ ਕਿਸ-ਕਿਸ ਚੀਜ਼ ‘ਤੇ ਮਿਲੇਗੀ ਛੋਟ
17 ਮਈ: ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਮੋਦੀ ਸਰਕਾਰ ਵੱਲੋਂ 31 ਮਈ ਤੱਕ ਲਾਕਡਾਊਨ 4.0 ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐੱਨ.ਡੀ.ਐੱਮ.ਏ. ਵੱਲੋਂ ਭਾਰਤ ਦੇ ਸਾਰੇ ਸੂਬਿਆਂ ਨੂੰ ਇਸ ਸਬੰਧੀ ਚਿੱਠੀ ਵੀ ਭੇਜੀ ਗਈ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਲਾਕਡਾਊਨ ਦੌਰਾਨ ਸਾਰੇ ਹੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਨਿਪਟਿਆ ਜਾਵੇ।
ਜਾਣੋ ਕਿਸ-ਕਿਸ ਚੀਜ਼ ‘ਤੇ ਮਿਲੇਗੀ ਛੋਟ
ਅੰਤਰ- ਰਾਜੀ ਵਾਹਨ ਸੂਬਿਆਂ ਦੀ ਸਹਿਮਤੀ ਨਾਲ ਚੱਲ ਸਕਣਗੇ
Goods, cargo ਅਤੇ ਖਾਲੀ ਗੱਡੀਆਂ ਇਕ ਦੂਜੇ ਰਾਜਾਂ ਵਿਚ ਚੱਲਣਗੀਆਂ
Red, orange green zones ਦਾ ਫੈਸਲਾ ਸੂਬੇ ਕਰਨਗੇ
ਇਹਨਾਂ ਦੇ ਵਿਚ containment ਅਤੇ ਬੱਫਰ ਜ਼ੋਨਜ਼ ਦਾ ਫੈਸਲਾ ਸਥਾਨਕ ਪ੍ਰਸ਼ਾਸਨ ਕੋਲ।
ਰਾਤ 7 ਤੋਂ ਸਵੇਰੇ 7 ਵਜੇ ਕਰਫ਼ਿਊ ਜਾਰੀ ਰਹੇਗਾ
ਗ੍ਰਹਿ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ, ਸਟੇਡੀਅਮ ਖੁੱਲ੍ਹੇ ਰਹਿਣਗੇ ਪਰ ਉਨ੍ਹਾਂ ‘ਚ ਦਰਸ਼ਕਾਂ ‘ਤੇ ਰੋਕ ਰਹੇਗੀ।
ਜਾਣੋ ਕਿਸ-ਕਿਸ ਚੀਜ਼ ‘ਤੇ ਨਹੀਂ ਮਿਲੇਗੀ ਛੋਟ
ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਜਾਰੀ ਰਹੇਗੀ
ਮੈਟਰੋ ਸੇਵਾਵਾਂ ‘ਤੇ ਰੋਕ ਜਾਰੀ ਰਹੇਗੀ ।
ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲ, ਸਕੂਲ ਕਾਲਜ ਬੰਦ ਰਹਿਣਗੇ।