Connect with us

Governance

ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪਰਚੀ ਕਟਾਉਣ ਲਈ ਲੱਗੀਆਂ ਲੰਮੀਆਂ – ਲੰਮੀਆਂ ਕਤਾਰਾਂ

Published

on

ਨਾਭਾ,17 ਮਾਰਚ,(ਭੁਪਿੰਦਰ ਸਿੰਘ):ਦੇਸ਼ ਅੰਦਰ ਕਰੋਨਾ ਵਾਇਰਸ ਆਪਣੇ ਪੈਰ ਦਿਨੋ-ਦਿਨ ਪ੍ਰਸਾਰ ਦਾ ਹੀ ਜਾ ਰਿਹਾ ਹੈ। ਜਿਸ ਦੀ ਰੋਕਥਾਮ ਦੇ ਲਈ ਪੰਜਾਬ ਸਰਕਾਰ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ ਸ਼ਾਪਿੰਗ ਕੰਪਲੈਕਸ, ਜਿੰਮ, ਕਲੱਬ ਆਂਗਣਵਾੜੀ ਸੈਂਟਰ, ਥੇਟਰ ਬੰਦ ਕਰਨ ਦੇ ਹੁਕਮ ਕੀਤੇ ਗਏ ਨੇ ਤਾਂ ਜੋ ਕਿ ਇਨ੍ਹਾਂ ਥਾਵਾਂ ਤੇ ਭੀੜ ਇਕੱਠੀ ਨਾ ਹੋ ਸਕੇ ਪਰ ਦੂਜੇ ਪਾਸੇ ਜੇਕਰ ਗੱਲ ਨਾਭਾ ਦੇ ਸਰਕਾਰੀ ਹਸਪਤਾਲ ਦੀ ਕੀਤੀ ਜਾਵੇ ਤਾਂ ਇੱਥੇ ਆਲਮ ਕੁਝ ਹੋਰ ਹੀ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਿ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਡਾਕਟਰ ਦੀ ਪਰਚੀ ਬਣਵਾਉਣ ਲਈ ਲੰਮੀਆਂ-ਲੰਮੀਆਂ ਕਤਾਰਾਂ ਲਗਾ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ, ਇਸ ਹਸਪਤਾਲ ਦੇ ਵਿੱਚ ਪਰਚੀ ਬਣਵਾਉਣ ਲਈ ਸਿਰਫ ਦੋ ਕਾਊਂਟਰ ਹੋਣ ਕਰਕੇ ਹੀ ਭੀੜ ਇਕੱਠੀ ਹੋ ਰਹੀ ਹੈ।

ਜਦੋਂ ਇਸ ਸਬੰਧੀ ਨਾਭਾ ਦੇ ਸਰਕਾਰੀ ਹਸਪਤਾਲ ਦੀ ਐਸਐਮਓ ਦਲਵੀਰ ਕੌਰ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਜਦੋਂ ਦੂਜੇ ਪਾਸੇ ਨਾਭਾ ਦੇ ਐਸਡੀਐਮ ਸੂਬਾ ਸਿੰਘ ਨਾਲ਼ ਗੱਲ ਕੀਤੀ ਉਨ੍ਹਾਂ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਧਿਆਨ ਦੇ ਵਿੱਚ ਆਇਆ ਹੈ ਤੇ ਅਸੀਂ ਜਲਦ ਹੀ ਇਸ ਦਾ ਹੱਲ ਕਰਕੇ ਮਰੀਜ਼ਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦੇਵਾਂਗੇ।

ਕਰੋਨਾ ਵਾਇਰਸ ਦੇ ਚੱਲਦਿਆਂ ਡਾਕਟਰਾਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਉਹ ਭਾਰੀ ਇਕੱਠ ਨਾ ਕਰਨ ਅਤੇ ਨਾ ਹੀ ਕਿਤੇ ਭੀੜ ਭਾੜ ਵਾਲੇ ਇਲਾਕੇ ਵਿੱਚ ਜਾਣ। ਪਰ ਜੇਕਰ ਨਾਭਾ ਦੇ ਸਰਕਾਰੀ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮਰੀਜ਼ਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਡਾਕਟਰਾਂ ਦੀ ਪਰਚੀ ਬਣਵਾਉਣ ਦੇ ਲਈ ਰੋਜ਼ਾਨਾ ਹੀ ਜਮਾਵੜਾ ਲੱਗਿਆ ਰਹਿੰਦਾ ਹੈ। ਜਿੱਥੇ ਡਾਕਟਰ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਕਿ ਜ਼ਿਆਦਾ ਭੀੜ ਨਾ ਕੀਤੀ ਜਾਵੇ। ਉਸੇ ਹਸਪਤਾਲ ਵਿੱਚ ਵੱਡੀ ਭੀੜ ਵੇਖਣ ਨੂੰ ਮਿਲੀ ਹੈ ਅਤੇ ਲੋਕ ਇੱਕ ਦੂਜੇ ਉੱਪਰ ਧੱਕਾ-ਮੁੱਕੀ ਕਰਕੇ ਪਰਚੀ ਬਣਾਉਣ ਲਈ ਮਜਬੂਰ ਹੋ ਰਹੇ ਹਨ। ਪਰ ਡਾਕਟਰਾਂ ਵੱਲੋਂ ਇਸ ਕੰਟਰੋਲ ਨੂੰ ਕਾਬੂ ਕਰਨ ਲਈ ਕਿਸੇ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾ ਰਹੇ ਅਤੇ ਲੋਕ ਮੂੰਹ ਢੱਕ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਅਤੇ ਲੋਕ ਇਸ ਵੱਡੀਆਂ-ਵੱਡੀਆਂ ਲਾਈਨਾਂ ਤੋਂ ਡਾਢੇ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ। 

ਇਸ ਸਬੰਧੀ ਮਰੀਜ਼ ਪਰਮਿੰਦਰ ਸਿੰਘ, ਮਰੀਜ਼ ਰਾਜਪਾਲ  ਸਿੰਘ, ਮਰੀਜ਼ ਸੁਖਦੇਵ ਸਿੰਘ ਅਤੇ ਅਮਨਦੀਪ ਕੌਰ ਨੇ ਕਿਹਾ ਕਿ ਅਸੀਂ ਕਈ ਘੰਟਿਆਂ ਤੋਂ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਖੜ੍ਹੇ ਹਾਂ। ਪਰ ਇੱਥੇ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਹੈ ਅਤੇ ਜਿੱਥੇ ਇੱਕ ਪਾਸੇ ਕਰੋਨਾ ਵਾਇਰਸ ਦੇ ਕਰਕੇ ਭੀੜ ਇਕੱਠੀ ਨਾ ਕਰਨ ਦਾ ਸੁਨੇਹਾ ਦਿੱਤਾ ਹੋਇਆ ਹੈ। ਉੱਥੇ ਹੀ ਹਸਪਤਾਲ ਵਿੱਚ ਵੱਡੀ ਪੱਧਰ ਤੇ ਭੀੜ ਇਕੱਠੀ ਹੋਈ ਪਈ ਹੈ ਅਤੇ ਹਰ ਮਰੀਜ਼ ਨੂੰ ਕਈ ਘੰਟਿਆਂ ਬਾਅਦ ਪਰਚੀ ਬਣਾਉਣ ਲਈ ਲਾਈਨਾਂ ਵਿੱਚ ਖੜ੍ਹਾ ਹੋਣਾ ਪੈਰ ਰਿਹਾ ਹੈ। ਪਰ ਨਾਭਾ ਦੇ ਹਸਪਤਾਲ ਵਿੱਚ ਐਸਐਮਓ ਵੱਲੋਂ

ਜਦੋਂ ਇਸ ਸਬੰਧੀ ਨਾਭਾ ਦੇ ਐਸਡੀਐਮ ਸੂਬਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਗੱਲ ਮੈਨੂੰ ਹੁਣ ਹੀ ਪਤਾ ਲੱਗੀ ਹੈ ਅਤੇ ਜੋ ਹਸਪਤਾਲ ਵਿੱਚ ਵੱਡੇ ਪੱਧਰ ਤੇ ਭੀੜ ਇਕੱਠੀ ਹੋ ਰਹੀ ਹੈ। ਉਸ ਸਬੰਧੀ ਅਸੀਂ ਹੋਰ ਕਾਊਂਟਰ ਬਣਾਵਾਂਗੇ ਤਾਂ ਜੋ ਭੀੜ ਇਕੱਠੀ ਨਾ ਹੋ ਸਕੇ ਅਤੇ ਅਸੀਂ ਕਰੋਨਾ ਵਾਇਰਸ ਦੇ ਸਬੰਧ ਵਿੱਚ ਵੱਖ-ਵੱਖ ਮਹਿਕਮਿਆਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤਾਂ ਜੋ ਇਸ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ।