Connect with us

India

ਦਵਾਈਆਂ ਦੀ ਹੋਮ ਡਿਲੀਵਰੀ ਨਾ ਹੋਣ ਕਾਰਨ ਲੱਗੀਆਂ ਲੰਮੀਆਂ ਲਾਈਨਾਂ

Published

on

25 ਮਾਰਚ : ਕੋਵਿਡ -19 ਨਾਲ ਟੱਕਰ ਲੈਣ ਲਈ ਭਾਰਤ ਸਰਕਾਰ ਨੇ ਪੂਰੇ ਦੇਸ਼ ’ਚ ਮੁਕੰਮਲ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।
ਲਾਕਡਾਊਨ ਤੋਂ ਬਾਅਦ ਕਰਫ਼ਿਊ ਦੌਰਾਨ ਲੋੜਵੰਦਾਂ ਨੂੰ ਦਵਾਈਆਂ ਦੀ ਘਰੋਂ-ਘਰੀਂ ਸਪਲਾਈ ਦੇ ਵਾਅਦੇ ਤੇ ਦਾਅਵੇ ਚੰਡੀਗੜ੍ਹ ਪ੍ਰਸ਼ਾਸਨ ਪੂਰੇ ਨਹੀਂ ਕਰ ਸਕਿਆ। ਇਸ ਲਈ ਪ੍ਰਸ਼ਾਸਨ ਵੱਲੋਂ ਤਿੰਨ ਫ਼ੋਨ ਨੰਬਰ ਦਿੱਤੇ ਗਏ ਸਨ ਪਰ ਬੁੱਧਵਾਰ ਨੂੰ ਉਨ੍ਹਾਂ ਵਿੱਚੋਂ ਕੋਈ ਨੰਬਰ ਨਹੀਂ ਚੱਲਿਆ। ਚੰਡੀਗੜ੍ਹ ਦੇ ਬਹੁਤ ਸਾਰੇ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਨਹੀਂ ਮਿਲੀਆਂ ।
ਪੰਜਾਬ ਤੇ ਚੰਡੀਗੜ੍ਹ ਸਮੇਤ ਜਿਹੜੇ ਵੀ ਸੂਬਿਆਂ ’ਚ ਕਰਫ਼ਿਊ ਲੱਗਾ ਹੈ; ਉੱਥੇ ਵੀ ਥੋੜ੍ਹੀ ਢਿੱਲ ਮਿਲਦੇ ਸਾਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਕੈਮਿਸਟ ਜਾਂ ਰਾਸ਼ਨ ਦੀਆਂ ਦੁਕਾਨਾਂ ਉੱਤੇ ਲੱਗਦੀਆਂ ਵੇਖੀਆਂ ਜਾ ਰਹੀਆਂ ਹਨ। ਚੰਡੀਗੜ੍ਹ ’ਚ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਅਤੇ ਲੋਕ ਵੱਡੀ ਗਿਣਤੀ ਵਿੱਚ ਉੱਥੋਂ ਦਵਾਈਆਂ ਲੈਂਦੇ ਦਿਖਾਈ ਦਿੱਤੇ।