Connect with us

Gurdaspur

ਕਰਫਿਊ ਦੇ ਚੱਲਦੇ ਗੁਰਦਾਸਪੁਰ ਦੇ ਲੋਕਾਂ ਦੀ ਸਿਹਤ ਦਾ ਰੱਖਿਆ ਜਾ ਰਿਹਾ ਖਾਸ ਧਿਆਨ

Published

on

ਗੁਰਦਾਸਪੁਰ, 14 ਅਪਰੈਲ (ਰਵੀ ਕੁਮਾਰ): ਵਿਸ਼ਵ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਸੂਬਾ ਸਰਕਾਰ ਦੇ ਨਾਲ ਨਾਲ ਪੀ.ਐੱਮ ਮੋਦੀ ਵੱਲੋਂ ਵੀ ਦੇਸ਼ ਭਰ ‘ਚ ਲੋਕਡਾਊਨ ਵਧਾਉਣ ਦਾ ਐਲਾਨ ਕੀਤਾ ਗਿਆ। ਲੌਕਡਾਊਨ ਕਾਰਨ ਘਰਾਂ ‘ਚ ਬੰਦ ਲੋਕਾਂ ਤੱਕ ਸਾਰੀਆਂ ਸਹੂਲਤਾਂ ਨੂੰ ਸਰਕਾਰ ਵੱਲੋਂ ਪਹੁੰਚਾਇਆ ਜਾ ਰਿਹਾ ਹੈ। ਜਿਸ ਕਾਰਨ ਜਿਲ੍ਹਾ ਗੁਰਦਾਸਪੁਰ ‘ਚ ਵੀ ਪਿੰਡਾਂ ਤੱਕ ਦਵਾਈਆਂ ਦੀ ਸਹੂਲਤ ਘੱਟ ਰੇਟਾਂ ਵਿੱਚ ਪਹੁੰਚਾਈ ਜਾ ਰਹੀ ਹੈ। ਰੈੱਡ ਕਰਾਸ ਸੋਸਾਇਟੀ ਦੇ ਸੈਕਟਰੀ ਰਾਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਇਹ ਸਹੂਲਤਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਹਲਕਾ ਵਿਧਾਇਕ ਦੇ ਹੁਕਮਾਂ ਦੇ ਚੱਲਦੇ ਰੈੱਡ ਕਰੋਸ ਸੋਸਾਇਟੀ ਦੇ ਸਹਿਯੋਗ ਨਾਲ ਦਿੱਤੀ ਜਾ ਰਹੀ ਅਤੇ ਇਸ ਦੇ ਲਈ ਚਾਰ ਗੱਡੀਆਂ ਇਸ ਕੰਮ ਲਈ ਲਗਾਈਆਂ ਹੋਈਆਂ ਹਨ ਜੋ ਰੋਜ਼ਾਨਾ ਹੀ ਇੱਕ ਰੋਡ ਮੈਪ ਤਿਆਰ ਕਰ ਕੇ ਉਸ ਦੇ ਹਿਸਾਬ ਨਾਲ ਵੱਖ ਵੱਖ ਪਿੰਡਾਂ ‘ਚ ਜਾ ਕੇ ਅਨਾਊਂਸਮੈਂਟ ਕਰਦੇ ਹੋਏ ਲੋਕਾਂ ਨੂੰ 60 ਫੀਸਦੀ ਘੱਟ ਰੇਟਾਂ ‘ਚ ਦਵਾਈਆਂ ਮੁਹੱਇਆਂ ਕਰਵਾ ਰਹੀ ਹੈ।