Connect with us

Punjab

ਯੂਏਪੀਏ ਦੇ ਕਾਨੂੰਨ ਤੋਂ ਤੰਗ ਆਕੇ ਦਲਿਤ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Published

on

  • ਸੰਗਰੂਰ ਦੇ ਦਲਿਤ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
  • ਮਰਨ ਤੋਂ ਪਹਿਲਾ ਲਿਖਕੇ ਮੰਗੀ ਘਰਵਾਲੇ ਤੋਂ ਮੁਆਫੀ
  • ਖੁਦ ਲਈ ਖ਼ੁਦਕੁਸ਼ੀ ਦੀ ਜਿੰਮੇਵਾਰੀ

20 ਜੁਲਾਈ : ਯੂਏਪੀਏ ਕਾਨੂੰਨ ਜਿਸਦਾ ਹਰ ਕੋਈ ਵਿਰੋਧ ਕਰ ਕਿਹਾ, ਜਿਸਤੋਂ ਡਰ ਦੇ ਹੋਏ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸ ਦਈਏ ਇਹ ਨੋਜਵਾਨ ਸੰਗਰੂਰ ਨਾਲ ਸੰਬੰਧਿਤ ਸੀ। ਜਿਸਦਾ ਨਾਂ ਲਵਪ੍ਰੀਤ ਸੀ ਯੂਏਪੀਏ ਦੇ ਕਠੋਰ ਕਾਨੂੰਨ ਤਹਿਤ ਪੀੜਤ ਹੋਣ ਦੇ ਡਰੋਂ ਆਤਮਹੱਤਿਆ ਕਰ ਲਈ।

ਮਰਨ ਤੋਂ ਪਹਿਲਾ ਮ੍ਰਿਤਕ ਨੇ ਆਪਣੇ ਘਰਵਾਲਿਆਂ ਤੋਂ ਲਿਖਤ ‘ਚ ਮੁਆਫੀ ਮੰਗੀ ਜਿਸਦੇ ਵਿਚ ਇਸਨੇ ਕਿਹਾ ਕਿ ਜ਼ਿੰਦਗੀ ਨੇ ਇਸਦਾ ਸਾਥ ਨਹੀਂ ਦਿੱਤਾ ਤੇ ਇਸਦੇ ਨਾਲ ਹੀ ਲਿਖਿਆ ਕਿ ਖ਼ੁਦਕੁਸ਼ੀ ਦਾ ਜ਼ਿਮੇਵਾਰ ਉਹ ਆਪ ਹੈ।

ਮ੍ਰਿਤਕ ਲਵਪ੍ਰੀਤ ਨੂੰ ਲੈ ਕੇ ਸੁਖਪਾਲ ਸਿੰਘ ਖ਼ੈਰ ਨੇ ਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਤੋਂ ਲਵਪ੍ਰੀਤ ਦੀ ਖ਼ੁਦਕੁਸ਼ੀ ਦੀ ਤਫਤੀਸ਼ ਕਰਨ ਦੀ ਅਪੀਲ ਕੀਤੀ ਹੈ।