Delhi
LPG Cylinder: ਜੂਨ ਦੇ ਪਹਿਲੇ ਦਿਨ ਹੀ ਸਸਤਾ ਹੋਇਆ LPG ਸਿਲੰਡਰ, ਜਾਣੋ ਇਸ ਦੀ ਕੀਮਤ

1 ਜੂਨ 2023 ਦਾ ਪਹਿਲਾ ਹੀ ਦਿਨ ਆਮ ਲੋਕਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। LPG ਸਿਲੰਡਰ ਦੀ ਕੀਮਤ ‘ਚ ਵੱਡੀ ਕਟੌਤੀ ਪਾਈ ਗਈ ਹੀ ਹੈ। ਤੇਲ ਕੰਪਨੀਆਂ ਨੇ 1 ਜੂਨ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡੀ ਰਾਹਤ ਦੇ ਦਿੱਤੀ ਹੈ।
ਸਰਕਾਰੀ ਤੇਲ ਕੰਪਨੀਆਂ (OMCs) ਵੱਲੋਂ ਜਾਰੀ ਕੀਤੀ ਗਈ ਕੀਮਤ ਮੁਤਾਬਕ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 83 ਰੁਪਏ ਦੀ ਕਮੀ ਆਈ ਹੈ। ਹੁਣ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਲਈ 1773 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਸਿਲੰਡਰ 1856.50 ਰੁਪਏ ਦਾ ਸੀ। ਦੂਜੇ ਪਾਸੇ ਜੇਕਰ ਘਰੇਲੂ ਗੈਸ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਸਥਿਰ ਹਨ, ਜਿਸ ਦਾ ਮਤਲਬ ਹੈ ਕਿ ਘਰੇਲੂ ਗੈਸ ਸਿਲੰਡਰ ਪਹਿਲਾਂ ਵਾਂਗ ਹੀ ਕੀਮਤ ‘ਤੇ ਉਪਲਬਧ ਹੋਣਗੇ।
ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਦਰਾਂ
ਦਿੱਲੀ ‘ਚ ਗੈਸ ਸਿਲੰਡਰ 1856.50 ਰੁਪਏ ਤੋਂ ਘੱਟ ਕੇ 1773 ਰੁਪਏ ‘ਤੇ ਆ ਗਿਆ ਹੈ
ਕੋਲਕਾਤਾ ‘ਚ ਪਹਿਲਾਂ 1960.50 ਰੁਪਏ ਦੇ ਮੁਕਾਬਲੇ ਹੁਣ 1875.50 ਰੁਪਏ ਅਦਾ ਕਰਨੇ ਪੈਣਗੇ।
ਪਹਿਲਾਂ ਇਹ ਮੁੰਬਈ ਵਿੱਚ 1808.50 ਰੁਪਏ ਵਿੱਚ ਉਪਲਬਧ ਸੀ, ਜੋ ਹੁਣ 1725 ਰੁਪਏ ਵਿੱਚ ਉਪਲਬਧ ਹੋਵੇਗਾ।
ਚੇਨਈ ਵਿੱਚ ਕੀਮਤ 2021.50 ਰੁਪਏ ਤੋਂ ਘੱਟ ਕੇ 1937 ਰੁਪਏ ਹੋ ਗਈ ਹੈ