Connect with us

Punjab

ਡਾਕਟਰ ਨੂੰ ਜਾਅਲੀ ਸਰਟੀਫਿਕੇਟ ਬਣਾਉਣਾ ਪਿਆ ਮਹਿੰਗਾ

Published

on

LUDHIANA : ਜਾਅਲੀ ਮੈਡੀਕਲ ਸਰਟੀਫਿਕੇਟ ਬਣਾਉਣ ਵਾਲੇ ਡਾਕਟਰ ਹੋ ਜਾਓ ਸਾਵਧਾਨ | ਜਾਅਲੀ ਮੈਡੀਕਲ ਸਰਟੀਫਿਕੇਟ ਬਣਾਉਣ ਕਾਰਨ ਪੁਲਿਸ ਨੇ ਡਾਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਿਕ ਕੁਨਾਲ ਪਾਲ ਹਸਪਤਾਲ ਮਾਡਲ ਟਾਊਨ ਦੇ ਡਾਕਟਰ ਰਾਜਿੰਦਰ ਮਨੀ ਪਾਲ ਵੱਲੋਂ ਫਰਜ਼ੀ ਮੈਡੀਕਲ ਸਰਟੀਫਿਕੇਟ ਬਣਾਇਆ ਗਿਆ ਸੀ, ਜਿਸ ‘ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਸਿੰਘ ਪਿੰਡ ਹਵਾਸ ਦਾ ਰਹਿਣ ਵਾਲਾ ਹੈ, ਜਿਸ ਦਾ ਕੇਸ ਬਿਹਾਰ ‘ਚ ਚੱਲ ਰਿਹਾ ਹੈ।

ਉਸ ਦੀ 12-8-23 ਨੂੰ ਬਿਹਾਰ ਵਿਖੇ ਤਰੀਕ ਸੀ, ਜਿਸ ਲਈ ਉਸ ਨੇ 10,000 ਰੁਪਏ ਦੇ ਕੇ ਕੁਨਾਲ ਪਾਲ ਤੋਂ ਜਾਅਲੀ ਸਰਟੀਫਿਕੇਟ ਬਣਵਾ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਕੁਨਾਲ ਪਾਲ 20-25 ਹਜ਼ਾਰ ਰੁਪਏ ਦੇ ਕੇ ਬਣਾਉਂਦੇ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰ ਆਪਣੀ ਡਿਗਰੀ ਦੀ ਦੁਰਵਰਤੋਂ ਕਰ ਰਿਹਾ ਹੈ।