Punjab
ਲੁਧਿਆਣਾ ਪੁਲਿਸ ਨੇ ਯੂਪੀ ਦਾ ਵਾਂਟੇਡ ਬਲਾਤਕਾਰੀ ਫੜਿਆ

17 ਜਨਵਰੀ 2024: 19 ਦਿਨ ਪਹਿਲਾਂ ਲੁਧਿਆਣਾ ‘ਚ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਨੇਪਾਲ ਬਾਰਡਰ ਤੋਂ ਕਾਬੂ ਕਰ ਲਿਆ ਹੈ। ਪੁਲਸ ਨੇ ਦੋਸ਼ੀ ਦੀ ਫੋਟੋ ਜਾਰੀ ਕੀਤੀ ਸੀ ਅਤੇ ਉਸ ‘ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਥਾਣਾ ਡਾਬਾ ਦੀ ਪੁਲੀਸ ਨੇ ਕਈ ਜਨਤਕ ਥਾਵਾਂ ’ਤੇ ਮੁਲਜ਼ਮ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਫੋਟੋ ਵੀ ਲਗਾਈ ਹੋਈ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਡਾਬਾ ਵਿੱਚ ਧਾਰਾ 302, 376ਏ, 376ਏਬੀ, ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
19 ਦਿਨ ਪਹਿਲਾਂ ਮੁਲਜ਼ਮ ਨੇ 4 ਸਾਲ ਦੀ ਬੱਚੀ ਦਾ ਕਤਲ ਕਰ ਕੇ ਲਾਸ਼ ਨੂੰ ਬੈੱਡ ‘ਤੇ ਛੱਡ ਦਿੱਤਾ ਸੀ।