Connect with us

Punjab

ਮਾਛੀਵਾੜਾ : ਨਵੀਂ ਮਸ਼ੀਨਰੀ ਦਾ ਦਾਅਵਾ ਕਰ ਕਿਸਾਨ ਨੂੰ ਵੇਚੀ ਪੁਰਾਣੀ ਮਸ਼ੀਨ

Published

on

5 ਅਪ੍ਰੈਲ 2024: ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਬੁਰਜ ਪਵਾਤ ਦੇ ਕਿਸਾਨ ਅੰਗਰੇਜ਼ ਸਿੰਘ ਨੇ ਲੰਘੀ 29 ਮਾਰਚ ਨੂੰ ਦੇਰ ਰਾਤ ਖੇਤੀਬਾੜੀ ਮਸ਼ੀਨਰੀ ਰੂਟਾਵੇਟਰ ਰਾਹੋਂ ਰੋਡ ’ਤੇ ਸਥਿਤ ਇੱਕ ਦੁਕਾਨਦਾਰ ਤੋਂ ਖਰੀਦਿਆ ਸੀ। ਜਦੋਂ ਉਸਨੇ ਘਰ ਜਾ ਕੇ ਦੂਜੇ ਦਿਨ ਬਰੀਕੀ ਨਾਲ ਦੇਖਿਆ ਤਾਂ ਇਹ ਪੁਰਾਣਾ ਸੀ। ਇਸ ਨੂੰ ਕਈ ਥਾਵਾਂ ਤੋਂ ਜੰਗ ਲੱਗਿਆ ਹੋਇਆ ਸੀ, ਅਤੇ ਦੁਬਾਰਾ ਰੰਗ ਵੀ ਕੀਤਾ ਹੋਇਆ ਸੀ। ਜਦੋਂ ਇਹ ਖਰੀਦੀ ਗਈ ਮਸ਼ੀਨਰੀ ਵਾਪਸ ਕਰਨ ਲਈ ਉਕਤ ਏਜੰਸੀ ਕੋਲ ਗਿਆ ਤਾਂ ਉਸਨੇ ਐਂਡਵਾਸ ਦਿੱਤਾ 50 ਹਜ਼ਾਰ ਰੁਪਏ ਵਾਪਸ ਕਰਨ ਤੋਂ ਇੰਨਕਾਰ ਕਰ ਦਿੱਤਾ। ਕਿਸਾਨ ਨਾਲ ਹੋਈ ਧੱਕੇਸ਼ਾਹੀ ਨੂੰ ਦੇਖਦੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਏਜੰਸੀ ਦਾ ਘਿਰਾਓ ਕਰ ਦਿੱਤਾ ਅਤੇ ਮੰਗ ਕੀਤੀ ਕਿ ਕਿਸਾਨ ਦੀ ਮਸ਼ੀਨਰੀ ਵਾਪਸ ਕਰ ਉਸ ਦੀ ਰਾਸ਼ੀ ਵਾਪਸ ਕੀਤੀ ਜਾਵੇ।