Punjab
ਸ੍ਰੀ ਮੁਕਤਸਰ ਸਾਹਿਬ ‘ਚ ਮਾਘੀ ਮੇਲਾ ਸ਼ੁਰੂ

13 ਜਨਵਰੀ 2024: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਦਿਨ ਤੋਂ 4 ਰੋਜ਼ਾ ਮਾਘੀ ਮੇਲਾ ਸ਼ੁਰੂ ਹੋ ਗਿਆ ਹੈ। 1705 ਵਿੱਚ ਖਿਦਰਾਣੇ ਦੀ ਲੜਾਈ ਵਿੱਚ ਮੁਗਲਾਂ ਨਾਲ ਲੜਦਿਆਂ ਸ਼ਹੀਦ ਹੋਏ 40 ਸਿੱਖ ਯੋਧਿਆਂ ਦੀ ਯਾਦ ਵਿੱਚ ਸਦੀਆਂ ਤੋਂ ਮਾਘੀ ਮੇਲਾ ਮਨਾਇਆ ਜਾਂਦਾ ਰਿਹਾ ਹੈ। ਇਸ ਲੜਾਈ ਤੋਂ ਬਾਅਦ ਖਿਦਰਾਣੇ ਦਾ ਨਾਂ ਮੁਕਤਸਰ ਜਾਂ ਮੁਕਤੀ ਦਾ ਤਲਾਬ ਪੈ ਗਿਆ। ਇਸ ਮੇਲੇ ਵਿੱਚ ਘੋੜਾ ਮੰਡੀ ਦਾ ਵਿਸ਼ੇਸ਼ ਮਹੱਤਵ ਹੈ। ਘੋੜੇ ਇੱਥੇ ਪ੍ਰਦਰਸ਼ਿਤ ਕੀਤੇ ਗਏ ਹਨ| ਓਥੇ ਹੀ ਦੱਸ ਦੇਈਏ ਕਿ ਦੇਸ਼-ਵਿਦੇਸ਼ ਤੋਂ ਸੰਗਤਾਂ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਪੁੱਜਦੀਆਂ ਹਨ।