Connect with us

Punjab

ਲੁਧਿਆਣਾ ਦੇ ਗੋਪਾਲ ਮੰਦਿਰ ‘ਚ ਮਹਾਂ ਆਰਤੀ ਨੂੰ ਜ਼ਬਰਦਸਤੀ ਕਰਵਾਇਆ ਗਿਆ ਬੰਦ

Published

on

11 ਦਸੰਬਰ 2023: ਲੁਧਿਆਣਾ ਦੇ ਇਸਲਾਮਗੰਜ ਇਲਾਕੇ ਦੇ ਗੋਪਾਲ ਮੰਦਰ ‘ਚ ਨੌਜਵਾਨ ਜੁੱਤੀਆਂ ਪਾ ਕੇ ਮੂੰਹ ਢੱਕ ਕੇ ਦਾਖਲ ਹੋਏ। ਇਨ੍ਹਾਂ ਨੌਜਵਾਨਾਂ ਨੇ ਮੰਦਰ ‘ਚ ਚੱਲ ਰਹੀ ਮਹਾ ਆਰਤੀ ਨੂੰ ਜ਼ਬਰਦਸਤੀ ਰੋਕ ਦਿੱਤਾ।ਲੁਧਿਆਣਾ ਦੇ ਸਿਵਲ ਹਸਪਤਾਲ ਨੇੜੇ ਇਸਲਾਮਗੰਜ ਇਲਾਕੇ ‘ਚ ਬਣੇ ਗੋਪਾਲ ਮੰਦਰ ‘ਚ ਐਤਵਾਰ ਸ਼ਾਮ ਨੂੰ ਹੰਗਾਮਾ ਹੋ ਗਿਆ। ਮਾਸਕ ਪਹਿਨੇ ਅਤੇ ਜੁੱਤੀਆਂ ਪਾ ਕੇ ਕੁਝ ਨੌਜਵਾਨ ਮੰਦਰ ਵਿੱਚ ਦਾਖਲ ਹੋਏ ਅਤੇ ਉੱਥੇ ਚੱਲ ਰਹੀ ਮਹਾ ਆਰਤੀ ਨੂੰ ਰੋਕ ਦਿੱਤਾ। ਇਨ੍ਹਾਂ ਨੌਜਵਾਨਾਂ ਦੀ ਇਹ ਸਾਰੀ ਹਰਕਤ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਕਾਰਨ ਸ਼ਰਧਾਲੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।